ਪਾਕਿਸਤਾਨ ''ਚ ਹਿੰਸਾ ਦੇ ਮੱਦੇਨਜ਼ਰ ਫੇਸਬੁੱਕ, ਟਵਿਟਰ ਅਤੇ ਯੂਟਿਊਬ ''ਤੇ ਲਗਾਈ ਪਾਬੰਦੀ
Wednesday, May 10, 2023 - 10:32 AM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ ਗ੍ਰਹਿ ਮੰਤਰਾਲਾ ਦੀ ਸਿਫਾਰਿਸ਼ 'ਤੇ ਦੇਸ਼ ਭਰ ਵਿਚ ਹੋ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜ਼ਰ ਫੇਸਬੁੱਕ, ਟਵਿਟਰ ਅਤੇ ਯੂਟਿਊਬ ਸਮੇਤ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੰਗਲਵਾਰ ਹੋਈ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਇਹ ਫ਼ੈਸਲ ਲਿਆ ਗਿਆ ਹੈ।
ਇਹ ਵੀ ਪੜ੍ਹੋ: ਰਾਵਲਪਿੰਡੀ ’ਚ ਫੌਜ ਦੀ ਗੁਪਤ ਮੀਟਿੰਗ ’ਚ ਬੁਣਿਆ ਗਿਆ ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਜਾਲ
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨਾਲ ਪੂਰੇ ਦੇਸ਼ ਵਿਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਨੂੰ ਲੈ ਕੇ ਗ੍ਰਹਿ ਮੰਤਰਾਲਾ ਚਿੰਤਤ ਹੈ। ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭੜਕਾਊ ਸੰਦੇਸ਼ਾਂ, ਅਫ਼ਵਾਹਾਂ ਅਤੇ ਅੱਗਜ਼ਨੀ ਨੂੰ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੋਸ਼ਲ ਮੀਡੀਆ ਸੰਦੇਸ਼ ਤਣਾਅਪੂਰਨ ਸਥਿਤੀ ਨੂੰ ਵਧਾ ਸਕਦੇ ਹਨ। ਅਧਿਕਾਰੀਆਂ ਨੂੰ ਉਮੀਦ ਹੈ ਕਿ ਫੇਸਬੁੱਕ, ਟਵਿਟਰ ਅਤੇ ਯੂਟਿਊਬ 'ਤੇ ਅਸਥਾਈ ਰੋਕ ਨਾਲ ਗ਼ਲਤ ਸੂਚਨਾ ਦਾ ਪ੍ਰਸਾਰ ਨਹੀਂ ਹੋ ਸਕੇਗਾ।
ਇਹ ਵੀ ਪੜ੍ਹੋ: ਜ਼ਖ਼ਮੀ ਭਾਰਤੀ ਪਰਬਤਾਰੋਹੀ ਅਨੁਰਾਗ ਦੇ ਸਰੀਰ 'ਚ ਫੈਲੀ ਇਨਫੈਕਸ਼ਨ, ਇਲਾਜ ਲਈ ਲਿਆਂਦਾ ਜਾ ਸਕਦੈ ਦਿੱਲੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।