ਬੌਖਲਾਹਟ ''ਚ ਪਾਕਿਸਤਾਨ, 200 ਟਵਿੱਟਰ ਖਾਤੇ ਹੋਏ ਸਸਪੈਂਡ

08/20/2019 2:33:51 PM

ਕਰਾਚੀ (ਏਜੰਸੀ)- ਭਾਰਤ ਵਲੋਂ ਕਸ਼ਮੀਰ ਵਿਚ ਧਾਰਾ 370 ਦੇ ਕੁਝ ਅੰਸ਼ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਹਟ ਵਿਚ ਹੈ। ਭਾਰਤ ਦੀ ਇਸ ਕਾਰਵਾਈ ਕਾਰਨ ਪਾਕਿਸਤਾਨੀ ਟਵਿੱਟਰ 'ਤੇ ਇਸ ਸਬੰਧੀ ਭੜਾਸ ਕੱਢ ਰਹੇ ਹਨ, ਜਿਸ ਦੇ ਜਵਾਬ ਵਿਚ ਹੁਣ ਤੱਕ 200 ਟਵਿੱਟਰ ਅਕਾਉਂਟ ਸਸਪੈਂਡ ਕੀਤੇ ਜਾ ਚੁੱਕੇ ਹਨ। ਇਹ ਦਾਅਵਾ ਪਾਕਿਸਤਾਨ ਵਲੋਂ ਕੀਤਾ ਜਾ ਰਿਹਾ ਹੈ। ਪਾਕਿ ਦਾ ਕਹਿਣਾ ਹੈ ਕਿ ਪਿਛਲੇ ਇਕ ਹਫਤੇ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਕਸ਼ਮੀਰ ਦੀ ਹਮਾਇਤ ਕਰਨ 'ਤੇ ਪੋਸਟ ਕਰਨ ਦੀ ਵਜ੍ਹਾ ਨਾਲ ਉਨ੍ਹਾਂ ਦੇ ਅਕਾਉਂਟ ਸਸਪੈਂਡ ਕਰ ਦਿੱਤੇ ਗਏ ਹਨ। ਪਿਛਲੇ ਇਕ ਹਫਤੇ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀਆਂ ਨੇ ਟਵਿੱਟਰ 'ਤੇ ਰਿਪੋਰਟ ਦਿੱਤੀ ਹੈ ਕਿ ਕਸ਼ਮੀਰ ਦੀ ਹਮਾਇਤ ਵਿਚ ਪੋਸਟ ਕਰਨ ਤੋਂ ਬਾਅਦ ਖਾਤਿਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਦਾਅਵਾ ਕਸ਼ਮੀਰ ਦੀ ਆਜ਼ਾਦੀ ਦੀ ਹਮਾਇਤ ਵਿਚ ਪੱਤਰਕਾਰਾਂ, ਕਾਰਕੁੰਨਾਂ, ਸਰਕਾਰੀ ਅਧਿਕਾਰੀਆਂ ਅਤੇ ਫੌਜੀ ਟਵੀਟ ਕਰਨ ਵਾਲੇ ਪ੍ਰਸ਼ੰਸਕਾਂ ਨੇ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿਚ ਟਵਿੱਟਰ 'ਤੇ #StopSuspendingPakistanis ਵੀ ਟ੍ਰੈਂਡ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਐਤਵਾਰ ਨੂੰ ਇੰਟਰ ਸਰਵੀਸਿਜ਼ ਪਬਲਿਕ ਰਿਲੇਸ਼ਨ (ਆਈ.ਐਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਮੇਜਰ ਆਸਿਫ ਗਫੂਰ ਨੇ ਕਿਹਾ ਸੀ ਕਿ ਅਧਿਕਾਰੀਆਂ ਨੇ ਟਵਿੱਟਰ ਅਤੇ ਫੇਸਬੁੱਕ ਦੇ ਨਾਲ ਕਸ਼ਮੀਰ ਦੀ ਹਮਾਇਤ ਵਿਚ ਸਮੱਗਰੀ ਪੋਸਟ ਕਰਨ ਵਾਲੇ ਪਾਕਿਸਤਾਨੀ ਸੋਸ਼ਲ ਮੀਡੀਆ ਅਕਾਉਂਟਸ ਨੂੰ ਸਸਪੈਂਡ ਕਰਨ ਦੀ ਗੱਲ ਚੁੱਕੀ ਹੈ। ਗੱਫੂਰ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਸ ਦੇ ਲਈ ਉਨ੍ਹਾਂ ਕੰਪਨੀਆਂ ਦੇ ਖੇਤਰੀ ਦਫਤਰਾਂ ਵਿਚ ਕੰਮ ਕਰਨ ਵਾਲਾ ਭਾਰਤੀ ਸਟਾਫ ਜ਼ਿੰਮੇਵਾਰ ਹੈ।

ਟਵਿੱਟਰ 'ਤੇ ਦਰਜ ਸ਼ਿਕਾਇਤ ਬਾਰੇ ਜਾਣਕਾਰੀ ਦਿੰਦੇ ਹੋਏ ਡਿਜੀਟਲ ਮੀਡੀਆ 'ਤੇ ਪ੍ਰਧਾਨ ਮੰਤਰੀ ਦੇ ਫੋਕਲ ਵਿਅਕਤੀ ਅਰਸਲਾਨ ਖਾਲਿਦ ਨੇ ਡਾਨ ਨੂੰ ਦੱਸਿਆ ਕਿ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ ਸੋਮਵਾਰ ਨੂੰ ਟਵੀਟ ਦੇ ਖੇਤਰੀ ਦਫਤਰ ਵਿਚ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਇਕ ਮਲਟੀ-ਡਾਇਮੈਂਸ਼ਨਲ ਰਣਨੀਤੀ ਦੇ ਨਾਲ ਇਸ ਮਾਮਲੇ ਨੂੰ ਚੁੱਕ ਰਹੇ ਹਾਂ, ਜਿਸ ਵਿਚ ਪੀ.ਟੀ.ਏ. ਨੇ ਖੇਤਰੀ ਦਫਤਰ ਨੂੰ ਇਨ੍ਹਾਂ ਖਾਤਿਆਂ ਦੇ ਸਸਪੈਂਡ ਲਈ ਸਪੱਸ਼ਟੀਕਰਨ ਮੰਗਿਆ ਹੈ। ਇਸ ਦੇ ਨਾਲ ਹੀ ਅਸੀਂ ਨੈਸ਼ਨਲ ਆਈ.ਟੀ. ਬੋਰਡ ਰਾਹੀਂ ਇਕ ਲੰਬੀ ਮਿਆਦ ਦੀ ਰਣਨੀਤੀ 'ਤੇ ਵੀ ਕੰਮ ਕਰ ਰਹੇ ਹਾਂ ਤਾਂ ਜੋ ਅਜਿਹੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਟਵੀਟ ਨੇ ਆਪਣੇ ਮੰਚ 'ਤੇ ਰਣਨੀਤਕ ਬਹਿਸ ਦਾ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਹੈ, ਜੋ ਇਸ ਦੇ ਫਿਰਕੂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੈ। ਹਾਲਾਂਕਿ ਟਵਿੱਟਰ ਦਾ ਕਹਿਣਾ ਹੈ ਕਿ ਇਸ ਨੇ ਨੀਤੀਆਂ ਨੂੰ ਵਿਵੇਕਪੂਰਨ ਤਰੀਕੇ ਨਾਲ ਲਾਗੂ ਕੀਤਾ ਅਤੇ ਸਾਰੇ ਉਪਯੋਗਕਰਤਾਵਾਂ ਦੀ ਨਿਰਪੱਖਤਾ ਯਕੀਨੀ ਕੀਤੀ, ਚਾਹੇ ਉਨ੍ਹਾਂ ਦੀ ਰਾਜਨੀਤਕ ਮਾਨਤਾਵਾਂ ਅਤੇ ਮੂਲ ਦੇਸ਼ ਕੋਈ ਵੀ ਹੋਵੇ।


Sunny Mehra

Content Editor

Related News