ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 68 ਅੱਤਵਾਦੀਅਾਂ ਦੀ ਰਿਹਾਈ ਰੋਕੀ

Sunday, Nov 11, 2018 - 08:08 AM (IST)

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 68 ਅੱਤਵਾਦੀਅਾਂ ਦੀ ਰਿਹਾਈ ਰੋਕੀ

ਇਸਲਾਮਾਬਾਦ– ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸ਼ਨੀਵਾਰ ਅਧਿਕਾਰੀਅਾਂ ਨੂੰ ਹੁਕਮ ਦਿੱਤਾ ਕਿ ਉਹ ਫੌਜ ਦੀ ਅਦਾਲਤ ਵਲੋਂ ਅੱਤਵਾਦ ਨਾਲ ਸਬੰਧਿਤ ਵੱਖ-ਵੱਖ ਦੋਸ਼ਾਂ ਹੇਠ ਦੋਸ਼ੀ ਠਹਿਰਾਏ ਗਏ 68 ਅੱਤਵਾਦੀਅਾਂ ਨੂੰ ਰਿਹਾਅ ਨਾ ਕਰੇ। 
ਪੇਸ਼ਾਵਰ ਸਥਿਤ ਹਾਈ  ਕੋਰਟ ਨੇ ਉਕਤ ਅੱਤਵਾਦੀਅਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।  ਫੌਜ ਦੀ ਅਦਾਲਤ ਨੇ ਇਨ੍ਹਾਂ ਸਭ 68 ਵਿਅਕਤੀਅਾਂ ਨੂੰ ਸਜ਼ਾ ਸੁਣਾਈ ਸੀ। ਦੋਸ਼ੀਅਾਂ ਨੇ ਫੈਸਲੇ ਵਿਰੁੱਧ ਪੇਸ਼ਾਵਰ ਹਾਈ ਕੋਰਟ ’ਚ ਅਪੀਲ ਕੀਤੀ ਸੀ ਜਿਸ ’ਤੇ 18 ਅਕਤੂਬਰ ਨੂੰ ਹਾਈ ਕੋਰਟ ਨੇ ਫੌਜ ਦੀ ਅਦਾਲਤ ਦਾ ਫੈਸਲਾ ਪਲਟ ਕੇ ਦੋਸ਼ੀਅਾਂ ਨੂੰ ਰਿਹਾਅ ਕਰਨ ਲਈ ਕਿਹਾ ਸੀ। ਪੇਸ਼ਾਵਰ ਹਾਈ ਕੋਰਟ ਦੇ ਫੈਸਲੇ ਨੂੰ ਫੌਜ ਵਲੋਂ ਰੱਖਿਅਾ ਮੰਤਰਾਲਾ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ।


Related News