ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

Tuesday, Jul 14, 2020 - 01:17 AM (IST)

ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

ਇਸਲਾਮਾਬਾਦ - ਕੰਟਰੋਲ ਲਾਈਨ 'ਤੇ ਭਾਰਤੀ ਫ਼ੌਜ 'ਤੇ ਜੰਗਬੰਦੀ ਦੀ ਉਲੰਘਣਾ ਕਰਣ ਦਾ ਦੋਸ਼ ਲਗਾਉਂਦੇ ਹੋਏ ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਰਾਖਚਿਕਰੀ ਅਤੇ ਖੁਇਰਾਟਾ ਸੈਕਟਰ 'ਚ ਬਿਨਾਂ ਉਕਸਾਵੇ ਦੇ ਕੀਤੀ ਗਈ ਗੋਲੀਬਾਰੀ 'ਚ ਉਸਦੇ 6 ਨਾਗਰਿਕ ਜ਼ਖ਼ਮੀ ਹੋ ਗਏ।

ਬਿਆਨ 'ਚ ਦੋਸ਼ ਲਗਾਇਆ ਗਿਆ ਕਿ ਭਾਰਤੀ ਫ਼ੌਜ “ਕੰਟਰੋਲ ਲਾਈਨ ਅਤੇ ਕਾਰਜਸ਼ੀਲ ਸਰਹੱਦ ਕੋਲ ਤੋਪਖਾਨੇ, ਮੋਰਟਾਰ ਅਤੇ ਖੁਦ ਚੱਲਣ ਵਾਲੇ ਹਥਿਆਰਾਂ ਨਾਲ ਗੋਲੇ ਦਾਗ ਕੇ ਲਗਾਤਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।” ਪਾਕਿਸਤਾਨ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਜੰਗਬੰਦੀ ਦੀ ਉਲੰਘਣਾ ਹੋਣ ਦੀਆਂ 1,659 ਘਟਨਾਵਾਂ 'ਚ 14 ਲੋਕ ਮਾਰੇ ਗਏ ਅਤੇ 129 ਹੋਰ ਜ਼ਖ਼ਮੀ ਹੋ ਗਏ। ਬਿਆਨ ਦੇ ਅਨੁਸਾਰ ਭਾਰਤ ਵਲੋਂ 2003 'ਚ ਹੋਏ ਸਮਝੌਤੇ ਦਾ ਮਾਨ ਰੱਖਣ ਨੂੰ ਕਿਹਾ ਗਿਆ ਹੈ।


author

Inder Prajapati

Content Editor

Related News