ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
Friday, Nov 26, 2021 - 12:06 AM (IST)
ਇਸਲਾਮਾਬਾਦ-ਪਾਕਿਸਤਾਨ ਨੇ ਵੀਰਵਾਰ ਨੂੰ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਸ਼ਾਹੀਨ-1ਏ ਦਾ ਸਫ਼ਲ ਪ੍ਰੀਖਣ ਕੀਤਾ। ਥਲ ਸੈਨਾ ਨੇ ਇਕ ਬਿਆਨ 'ਚ ਕਿਹਾ ਕਿ ਪ੍ਰੀਖਣ ਦਾ ਮਕਸੱਦ ਹਥਿਆਰ ਪ੍ਰਣਾਲੀ ਦੇ ਕੁਝ ਡਿਜ਼ਾਈਨ ਅਤੇ ਤਕਨੀਕੀ ਮਾਪਦੰਡਾਂ ਦੀ ਮੁੜ ਪੁਸ਼ਟੀ ਕਰਨਾ ਸੀ। ਹਾਲਾਂਕਿ, ਸੈਨਾ ਨੇ ਮਿਜ਼ਾਈਲ ਦੀ ਤਕਨੀਕ ਸਾਂਝੀ ਨਹੀਂ ਕੀਤੀ। ਪ੍ਰੀਖਣ ਦੇ ਮੌਕੇ 'ਤੇ ਸੈਨਾ ਦੇ ਸੀਨੀਅਰ ਅਧਿਕਾਰੀ, ਵਿਗਿਆਨਕ ਅਤੇ ਇੰਜੀਨੀਅਰ ਮੌਜੂਦ ਸਨ।
ਇਹ ਵੀ ਪੜ੍ਹੋ : ਫਰਾਂਸ ਕੋਵਿਡ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਲਾਕਡਾਊਨ ਦੀ ਥਾਂ ਲਗਾਏਗੀ ਬੂਸਟਰ ਖੁਰਾਕ
ਰਾਸ਼ਟਰਪਤੀ ਆਰਿਫ਼ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜੀ ਲੀਡਰਸ਼ਿਪ ਨੇ ਇਸ ਉਪਲੱਬਧੀ 'ਤੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮਾਰਚ 'ਚ, ਫੌਜ ਨੇ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਸ਼ਾਹੀਨ 1-ਏ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਸੀ। ਉਨ੍ਹਾਂ ਦੀ ਮਾਰੂ ਸਮਰਥਾ 900 ਕਿਲੋਮੀਟਰ ਤੱਕ ਸੀ।
ਇਹ ਵੀ ਪੜ੍ਹੋ : ਨੇਪਾਲ ਨੇ ਪਤੰਜਲੀ ਦੇ TV ਚੈਨਲਾਂ ਨੂੰ ਦਿੱਤੀ ਕਲੀਨ ਚਿੱਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।