ਸਿੱਖ ਭਾਈਚਾਰੇ ਲਈ ਵਿਸ਼ੇਸ਼ ਟਰੇਨ ਚਲਾਏਗਾ ਪਾਕਿ, ਜਾਣੋ ਖਾਸੀਅਤਾਂ (ਵੀਡੀਓ)

10/13/2019 10:44:11 AM

ਇਸਲਾਮਾਬਾਦ (ਏਜੰਸੀ)— ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਸਾਹਿਬਾਨ ਦੀ 550ਵੀਂ ਜਯੰਤੀ ਮੌਕੋ ਪਾਕਿਸਤਾਨ ਰੇਲਵੇ (PR) ਨੇ ਖਾਸ ਐਲਾਨ ਕੀਤਾ ਹੈ। ਪਾਕਿਸਤਾਨ ਰੇਲਵੇ ਨੇ ਸਿੱਖ ਭਾਈਚਾਰੇ ਦੀ ਸਹੂਲਤ ਲਈ ਐਤਵਾਰ ਨੂੰ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਕਰਾਚੀ ਤੱਕ ਵਿਸ਼ੇਸ਼ ਟਰੇਨ ਚਲਾਉਣ ਦਾ ਐਲਾਨ ਕੀਤਾ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਨਵੰਬਰ ਦੇ ਪਹਿਲੇ ਹਫਤੇ ਵਿਚ ਰਵਾਨਾ ਹੋਵੇਗਾ। 

ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਨਨਕਾਣਾ ਸਾਹਿਬ ਤੋਂ ਸਵੇਰੇ 10 ਵਜੇ ਸ਼ੋਰਕੋਟ ਕੈਂਟ, ਖਾਨੇਵਾਲ, ਰੋਹੜੀ, ਨਵਾਬ ਸ਼ਾਹ, ਸ਼ੇਹਦਾਦਪੁਰ, ਹੈਦਰਾਬਾਦ ਅਤੇ ਕਰਾਚੀ ਕੈਂਟ ਹੁੰਦੇ ਹੋਏ ਅਗਲੇ ਦਿਨ ਸਵੇਰੇ 11:50 'ਤੇ ਕਰਾਚੀ ਪਹੁੰਚੇਗੀ। ਪੀ.ਆਰ. ਨੇ ਇਸ ਵਿਸ਼ੇਸ਼ ਮੌਕੇ 'ਤੇ ਵਿਸ਼ੇਸ਼ ਰੂਪ ਨਾਲ ਸਿੱਖ ਭਾਈਚਾਰੇ ਲਈ ਇਹ ਟਰੇਨ ਚਲਾਈ ਹੈ। ਟਰੇਨ ਦੇ ਲੋਅਰ ਏ.ਸੀ. ਕੋਚਾਂ ਵਿਚੋਂ ਸੀਟਾਂ ਹਟਾ ਕੇ ਕਾਰਪੇਟ ਵਿਛਾ ਕੇ ਵਿਸ਼ੇਸ਼ ਸੈਂਟਰਲ ਹਾਲ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਚ ਦਾ ਇਕ ਹਿੱਸਾ ਸਿੱਖ ਧਰਮ ਦੀ ਪਵਿੱਤਰ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੱਖਿਆ ਗਿਆ ਹੈ।

ਇਸ ਟਰੇਨ ਨੂੰ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ ਜਨਮ ਸਥਲ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੇ ਆਰਾਮ ਸਥਲ ਦਰਬਾਰ ਸਾਹਿਬ ਕਰਤਾਰਪੁਰ ਦੇ ਨਾਲ-ਨਾਲ ਹੋਰ ਧਾਰਮਿਕ ਤਸਵੀਰਾਂ ਨਾਲ ਸਜਾਇਆ ਗਿਆ ਹੈ। ਸ਼ਨੀਵਾਰ ਨੂੰ ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨ ਗੁਰੂ ਨਾਨਕ ਸਾਹਿਬਾਨ ਦੀ ਜਯੰਤੀ ਸਮਾਰੋਹ ਲਈ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ ਤੋਂ ਵਾਹਗਾ ਰੇਲਵੇ ਸਟੇਸ਼ਨ ਜਾਣਗੇ ਅਤੇ ਉੱਥੋਂ ਨਨਕਾਣਾ ਸਾਹਿਬ ਲਈ ਰਵਾਨਾ ਹੋਣਗੇ। ਸਿੱਖ ਭਾਈਚਾਰੇ ਦਾ 8 ਨਵੰਬਰ ਤੱਕ ਜਾਣਾ ਜਾਰੀ ਰਹੇਗਾ।


Vandana

Content Editor

Related News