ਪਾਕਿਸਤਾਨ ਨੇ ਚੀਨ ਤੋਂ ਸੈਮੀਕੰਡਕਟਰ ਜ਼ੋਨ ਬਣਾਉਣ ''ਚ ਮੰਗੀ ਮਦਦ

Sunday, Feb 13, 2022 - 05:17 PM (IST)

ਇਸਲਾਮਾਬਾਦ (ਏ.ਐੱਨ.ਆਈ.): ਵਿੱਤੀ ਚੁਣੌਤੀਆਂ ਤੋਂ ਉਭਰਨ ਵਿਚ ਜੁਟੇ ਪਾਕਿਸਤਾਨ ਨੇ ਆਧੁਨਿਕ ਗੈਜੇਟ ਬਣਾਉਣ ਵਿਚ ਆਤਮ-ਨਿਰਭਰਤਾ ਲਈ ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਵਿੱਚ ਚੀਨ ਦੀ ਮਦਦ ਮੰਗੀ ਹੈ। ਇਹ ਮਹੱਤਵਪੂਰਨ ਐਲਾਨ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਕੀਤਾ। ਪਾਕਿਸਤਾਨ ਦੀ ਅਰਥ ਵਿਵਸਥਾ ਰੁੱਕ ਗਈ ਹੈ ਅਤੇ ਇਮਰਾਨ ਸਰਕਾਰ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਵਿਚ ਵਾਧੇ ਦਾ ਹਰ ਸੰਭਵ ਉਪਾਅ ਲੱਭਣ ਵਿਚ ਜੁਟੀ ਹੋਈ ਹੈ।

ਇਮਰਾਨ ਖਾਨ ਦੀ ਚੀਨ ਯਾਤਰਾ ਨੂੰ ਇਸਲਾਮਾਬਾਦ ਦੀ ਬੀਜਿੰਗ 'ਤੇ ਨਿਰਭਰਤਾ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪੱਛਮ ਦੇ ਦੇਸ਼ ਪਾਕਿਸਤਾਨ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਫਵਾਦ ਨੇ ਚੀਨ ਦੇ ਅਰਥ ਸ਼ਾਸਤਰੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਚੀਨ ਦੀਆਂ ਤਕਨੀਕੀ ਕੰਪਨੀਆਂ ਪਾਕਿਸਤਾਨ ਆਉਣ ਅਤੇ ਪਾਕਿਸਤਾਨ ਨੂੰ ਸੈਮੀਕੰਡਕਟਰ ਨਿਰਮਾਣ ਹੱਬ ਬਣਾਉਣ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਾਬਕਾ ਨੇਤਾ ਨਵਾਜ਼ ਸ਼ਰੀਫ ਦੀ ਪਾਰਟੀ 'ਚ ਹੋਏ ਸ਼ਾਮਲ 

ਇਮਰਾਨ ਖਾਨ ਸਰਕਾਰ ਬੀਜਿੰਗ ਤੋਂ SAFE ਡਿਪਾਜਿਟ ਦੇ ਨਾਮ ਤੋਂ ਜਾਣੇ ਜਾਂਦੇ ਚੀਨ ਦੀ ਸਟੇਟ ਐਡਮਿਨਿਸਟਰੇਸ਼ਨ ਆਫ ਫਾਰੇਨ ਐਕਸਚੇਂਜ ਵਿੱਚ ਤਿੰਨ ਅਰਬ ਡਾਲਰ (22,615 ਕਰੋੜ ਰੁਪਏ) ਦਾ ਇੱਕ ਹੋਰ ਕਰਜ਼ਾ ਮਨਜ਼ੂਰ ਕਰਨ ਦੀ ਬੇਨਤੀ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਦੇ ਚੀਨ ਦੇ ਦੌਰੇ ਨੇ ਕਈ ਸਵਾਲ ਵੀ ਪੈਦਾ ਕੀਤੇ ਹਨ। ਇਹ ਸਵਾਲ ਉਠ ਰਿਹਾ ਹੈ ਕੀ ਚੀਨ ਨੇ ਪਾਕਿਸਤਾਨ ਨੂੰ ਜ਼ਰੂਰੀ ਫੰਡ ਮੁਹੱਈਆ ਕਰਾ ਦਿੱਤਾ ਹੈ, ਜਿਸ ਦੀ ਉਸ ਨੂੰ ਸਭ ਤੋਂ ਜ਼ਿਆਦਾ ਲੋੜ ਹੈ? 


Vandana

Content Editor

Related News