ਪਾਕਿਸਤਾਨ : ਖੂਹ ਵਿਚ ਕੰਮ ਕਰ ਰਹੇ 6 ਮਜ਼ਦੂਰਾਂ ਦੀ ਸਾਹ ਘੁੱਟਣ ਨਾਲ ਮੌਤ

Friday, Jun 12, 2020 - 03:13 PM (IST)

ਪਾਕਿਸਤਾਨ : ਖੂਹ ਵਿਚ ਕੰਮ ਕਰ ਰਹੇ 6 ਮਜ਼ਦੂਰਾਂ ਦੀ ਸਾਹ ਘੁੱਟਣ ਨਾਲ ਮੌਤ

ਪੇਸ਼ਾਵਰ- ਉੱਤਰੀ-ਪੱਛਮੀ ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਇਕ ਖੂਹ ਦੇ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ। 

ਪੁਲਸ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਵਾ ਸੂਬੇ ਦੇ ਜਮਰੂਦ ਖੇਤਰ ਵਿਚ ਵਾਪਰੀ। ਖੂਹ ਦੇ ਅੰਦਰ 8 ਮਜ਼ਦੂਰ ਸਨ ਅਤੇ ਜ਼ਹਿਰੀਲੀ ਗੈਸ ਕਾਰਨ ਇਨ੍ਹਾਂ ਦਾ ਸਾਹ ਘੁੱਟ ਹੋਣ ਲੱਗ ਗਿਆ। ਇਨ੍ਹਾਂ ਵਿਚੋਂ 6 ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਦੋ ਮਜ਼ਦੂਰਾਂ ਦੀ ਹਾਲਤ ਵੀ ਗੰਭੀਰ ਹੈ। 6 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜਿਆ ਗਿਆ ਹੈ। 


author

Lalita Mam

Content Editor

Related News