ਪਾਕਿਸਤਾਨ : ਸ਼ਾਹਬਾਜ਼ ਤੇ ਇਮਰਾਨ ਤੋਂ ਅਮੀਰ ਹਨ ਉਨ੍ਹਾਂ ਦੀਆਂ ਪਤਨੀਆਂ
Thursday, Jun 16, 2022 - 06:52 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਪਤਨੀਆਂ ਕੋਲ ਆਪਣੇ-ਆਪਣੇ ਪਤੀ ਤੋਂ ਜ਼ਿਆਦਾ ਜਾਇਦਾਦ ਹੈ। ਵੀਰਵਾਰ ਨੂੰ ਮੀਡੀਆ 'ਚ ਆਈਆਂ ਖ਼ਬਰਾਂ 'ਚ ਇਹ ਗੱਲ ਕਹੀ ਗਈ ਹੈ। 30 ਜੂਨ, 2020 ਨੂੰ ਖਤਮ ਵਿੱਤੀ ਸਾਲ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਦਾਖਲ ਜਾਇਦਾਦ ਬਿਊਰੋ ਦੇ ਮੁਤਾਬਕ ਨੁਸਰਤ ਸ਼ਾਹਬਾਜ਼ ਆਪਣੇ ਪਤੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਅਮੀਰ ਹਨ ਅਤੇ ਉਨ੍ਹਾਂ ਕੋਲ 23 ਕਰੋੜ 2 ਲੱਖ 90 ਹਜ਼ਾਰ ਰੁਪਏ ਦੀ ਮੂਲ ਦੀ ਜਾਇਦਾਦ ਹੈ।
ਇਹ ਵੀ ਪੜ੍ਹੋ : ਫੈਡਰਲ ਰਿਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ 'ਚ ਕੀਤਾ 0.75 ਫੀਸਦੀ ਦਾ ਸਭ ਤੋਂ ਵੱਡਾ ਵਾਧਾ
ਸਮਾਚਾਰ ਪੱਤਰ 'ਦਿ ਡਾਨ' ਦੀ ਖ਼ਬਰ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਪਤਨੀ ਕੋਲ 9 ਖੇਤੀਬਾੜੀ ਜਾਇਦਾਦ ਅਤੇ ਲਾਹੌਰ ਅਤੇ ਹਜ਼ਾਰਾਂ ਡਿਵੀਜ਼ਨਾਂ 'ਚ ਇਕ-ਇਕ ਘਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਵੀ ਕਾਫ਼ੀ ਨਿਵੇਸ਼ ਕਰ ਰੱਖਿਆ ਹੈ ਪਰ ਉਨ੍ਹਾਂ ਦੇ ਨਾਂ ਕੋਈ ਵਾਹਨ ਨਹੀਂ ਹੈ। ਪ੍ਰਧਾਨ ਮੰਤਰੀ ਕੋਲ 10 ਕਰੋੜ 42 ਲੱਖ 10 ਹਜ਼ਾਰ ਰੁਪਏ ਮੂਲ ਦੀ ਜਾਇਦਾਦ ਹੈ। ਉਨ੍ਹਾਂ 'ਤੇ 14 ਕਰੋੜ 17 ਲੱਖ 80 ਹਜ਼ਾਰ ਰੁਪਏ ਦੀ ਦੇਨਦਾਰੀ ਹੈ। ਉਥੇ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਦੋ ਲੱਖ ਰੁਪਏ ਮੂਲ ਦੀਆਂ ਚਾਰ ਬਕਰੀਆਂ ਹਨ।
ਇਹ ਵੀ ਪੜ੍ਹੋ :ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਖਾਨ ਕੋਲ 6 ਜਾਇਦਾਦਾਂ ਹਨ ਜਿਨ੍ਹਾਂ 'ਚ ਸਭ ਤੋਂ ਮੁੱਖ 300 ਕਨਾਲੀ ਖੇਤਰ 'ਚ ਬਣਿਆ ਵਿਲਾ 'ਬਨੀਗਾਲਾ' ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਵਿਰਾਸਤ 'ਚ ਮਿਲੀ ਜਾਇਦਾਦ ਵੀ ਹੈ ਜਿਸ 'ਚ ਲਾਹੌਰ ਦੇ ਜਮਨ ਪਾਰਕ 'ਚ ਇਕ ਘਰ, ਗੈਰ-ਖੇਤੀਬਾੜੀ ਜ਼ਮੀਨ ਅਤੇ ਲਗਭਗ 600 ਏਕੜ ਖੇਤੀਬਾੜੀ ਜ਼ਮੀਨ ਸ਼ਾਮਲ ਹੈ। ਖਾਨ ਦੇ ਕੋਲ ਨਾ ਤਾਂ ਕੋਈ ਵਾਹਨ ਹੈ ਅਤੇ ਨਾ ਹੀ ਪਾਕਿਸਤਾਨ ਦੇ ਬਾਹਰ ਕੋਈ ਜਾਇਦਾਦ ਹੈ। ਉਨ੍ਹਾਂ ਨੇ ਕਿਤੇ ਕੋਈ ਨਿਵੇਸ਼ ਵੀ ਨਹੀਂ ਕੀਤਾ ਹੈ ਅਤੇ ਪਾਕਿਸਤਾਨੀ ਵਿਦੇਸ਼ੀ ਮੁਦਰਾ ਖਾਤਿਆਂ 'ਚ 329,196 ਅਮਰੀਕੀ ਡਾਲਰ ਅਤੇ 518 ਪਾਊਂਡ ਸਟਰਲਿੰਗ ਤੋਂ ਇਲਾਵਾ ਬੈਂਕ ਖਾਤਿਆਂ 'ਚ 6 ਕਰੋੜ ਤੋ ਜ਼ਿਆਦਾ ਰੁਪਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਲਿਆ ਫੈਸਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ