ਤੇਜ਼ ਰਫ਼ਤਾਰ ਬਣੀ ਕਾਲ! 2 ਬੱਸਾਂ ਦੀ ਆਹਮੋ-ਸਾਹਮਣੀ ਟੱਕਰ 'ਚ 7 ਹਲਾਕ

07/01/2023 2:23:07 PM

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ 2 ਤੇਜ਼ ਰਫ਼ਤਾਰ ਬੱਸਾਂ ਦੀ ਟੱਕਰ ਵਿੱਚ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਵਾਪਰਿਆ। ਉਨ੍ਹਾਂ ਕਿਹਾ, “ਇਕ ਬੱਸ ਲਾਹੌਰ ਤੋਂ ਕਰਾਚੀ ਆ ਰਹੀ ਸੀ, ਜਦਕਿ ਦੂਜੀ ਕਰਾਚੀ ਜਾ ਰਹੀ ਸੀ। ਦੋਵਾਂ ਬੱਸਾਂ ਦੀ ਰਫ਼ਤਾਰ ਤੇਜ਼ ਸੀ, ਜਿਸ ਕਾਰਨ ਦੋਵਾਂ ਦੀ ਟੱਕਰ ਹੋ ਗਈ।'

ਇਹ ਵੀ ਪੜ੍ਹੋ: ਮੁੰਡੇ ਦੇ ਕਤਲ ਮਗਰੋਂ ਯੁੱਧ ਦੇ ਮੈਦਾਨ ’ਚ ਤਬਦੀਲ ਹੋਈਆਂ ਫਰਾਂਸ ਦੀਆਂ ਸੜਕਾਂ, ਇਨਸਾਫ ਲਈ ਮਸ਼ਾਲ ਲੈ ਕੇ ਨਿਕਲੀ ਮਾਂ

ਥਾਣਾ ਮੁਖੀ ਨਜ਼ੀਮ ਭੁੱਟੋ ਨੇ ਕਿਹਾ, ''ਨੌਸ਼ਹਿਰੋ ਫਿਰੋਜ਼ ਵਿਚ ਮੋਰੋ ਨੇੜੇ ਵਾਪਰੀ ਇਸ ਘਟਨਾ 'ਚ ਘੱਟੋ-ਘੱਟ 7 ਵਿਅਕਤੀ ਮਾਰੇ ਗਏ ਅਤੇ 20 ਹੋਰ ਜ਼ਖ਼ਮੀ ਹੋ ਗਏ।'' ਜ਼ਖ਼ਮੀਆਂ ਨੂੰ ਨਵਾਬਸ਼ਾਹ ਅਤੇ ਨੌਸ਼ਹਿਰੋ ਫਿਰੋਜ਼ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਨਵਾਬਸ਼ਾਹ ਨੇੜੇ ਮੇਹਰਾਨ ਹਾਈਵੇਅ ਦੇ ਕੰਢੇ ਸਥਿਤ ਇੱਕ ਸੜਕ 'ਤੇ 2 ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 42 ਹੋਰ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਬੇਕਾਬੂ ਟਰੱਕ ਨੇ ਕਈ ਵਾਹਨਾਂ ਤੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, 48 ਲੋਕਾਂ ਦੀ ਦਰਦਨਾਕ ਮੌਤ, ਵੇਖੋ ਮੌਕੇ ਦੀਆਂ ਤਸਵੀਰਾਂ

 


cherry

Content Editor

Related News