ਪਾਕਿਸਤਾਨ ਨੇ ਚੀਨ ਨੂੰ ਵੇਚੇ 1 ਲੱਖ ਕਿਲੋ ਵਾਲ

01/19/2019 4:57:13 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਪਿਛਲੇ ਪੰਜ ਸਾਲਾਂ ਵਿਚ ਚੀਨ ਨੂੰ 1 ਲੱਖ ਕਿਲੋਗ੍ਰਾਮ ਮਨੁੱਖੀ ਵਾਲਾਂ ਦੀ ਬਰਾਮਦਗੀ ਕੀਤੀ ਹੈ, ਜਿਨ੍ਹਾਂ ਦੀ ਕੀਮਤ 94 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਕ ਖਬਰ ਮੁਤਾਬਕ ਵਪਾਰ ਅਤੇ ਕੱਪੜਾ ਮੰਤਰਾਲੇ ਨੇ ਨੈਸ਼ਨਲ ਅਸੈਂਬਲੀ ਨੂੰ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਚੀਨ ਨੂੰ 105,461 ਕਿਲੋਗ੍ਰਾਮ ਮਨੁੱਖੀ ਵਾਲਾਂ ਦੀ ਬਰਾਮਦਗੀ ਕੀਤੀ ਗਈ।

ਨਿਊਜ਼ ਪੇਪਰ ਨੂੰ ਇਕ ਮੁੱਖ ਬਿਊਟੀਸ਼ੀਅਨ ਏ ਐਮ ਚੌਹਾਨ ਨੇ ਦੱਸਿਆ ਕਿ ਚੀਨ ਵਿਚ ਮੇਕਅਪ ਉਦਯੋਗ ਦੇ ਵਿਕਾਸ ਤੋਂ ਬਾਅਦ ਮਨੁੱਖੀ ਵਾਲਾਂ ਦੀ ਮੰਗ ਕਾਫੀ ਵੱਧ ਗਈ ਹੈ। ਉਥੇ ਹੀ ਪਾਕਿਸਤਾਨ ਤੋਂ ਇਸ ਦੀ ਬਰਾਮਦਗੀ ਪਿੱਛੇ ਵਜ੍ਹਾ ਵਿਗ ਪਹਿਨਣ ਦਾ ਫੈਸ਼ਨ ਘੱਟ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਥਾਨਕ ਬਜ਼ਾਰ ਵਿਚ ਵਾਲਾਂ ਨਾਲ ਜੁੜੇ ਸਾਮਾਨ ਦੇ ਨਿਰਮਾਣ ਵਿਚ ਕਮੀ ਹੋਣਾ ਵੀ, ਇਸ ਦੀ ਬਰਾਮਦਗੀ ਦੀ ਮੁੱਖ ਵਜ੍ਹਾ ਮੰਨੀ ਜਾ ਰਹੀ ਹੈ।


Sunny Mehra

Content Editor

Related News