ਪਾਕਿਸਤਾਨ ਸੁਰੱਖਿਆ ਫੋਰਸ ਨੇ ਢੇਰ ਕੀਤੇ 6 ਬਲੂਚ ਵੱਖਵਾਦੀ

Sunday, Mar 27, 2022 - 02:49 PM (IST)

ਪਾਕਿਸਤਾਨ ਸੁਰੱਖਿਆ ਫੋਰਸ ਨੇ ਢੇਰ ਕੀਤੇ 6 ਬਲੂਚ ਵੱਖਵਾਦੀ

ਪੇਸ਼ਾਵਰ- ਪਾਕਿਸਤਾਨੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਫੋਰਸ ਨੇ ਦੇਸ਼ ਦੇ ਅਸ਼ਾਂਤ ਦੱਖਣੀ ਪੱਛਮੀ ਖੇਤਰਾਂ 'ਚ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਛਾਪਾ ਮਾਰਿਆ ਅਤੇ ਇਸ ਦੌਰਾਨ 6 ਬਲੂਚ ਅੱਤਵਾਦੀ ਮਾਰੇ ਗਏ। ਫੌਜ ਨੇ ਇਕ ਬਿਆਨ 'ਚ ਕਿਹਾ ਕਿ ਬਲੋਚਿਸਤਾਨ ਦੇ ਸਿੱਬੀ ਜਿਲ੍ਹੇ ਦੇ ਨੇੜੇ ਨਾਗਾਓ ਪਰਬਤੀ ਖੇਤਰ 'ਚ ਛਾਪਾ ਮਾਰਿਆ ਗਿਆ। 
ਅੱਤਵਾਦੀਆਂ ਨੇ ਸੁਰੱਖਿਆ ਫੋਰਸ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਛੇ ਅੱਤਵਾਦੀ ਮਾਰੇ ਗਏ। ਭਿਆਨਕ ਮੁਕਾਬਲੇ 'ਚ ਇਕ ਜਵਾਨ ਵੀ ਮਾਰਿਆ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ। ਮ੍ਰਿਤਕ ਅੱਤਵਾਦੀ ਹਾਲ ਹੀ 'ਚ ਸਿੱਬੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹਮਲਿਆਂ 'ਚ ਸ਼ਾਮਲ ਸਨ। ਸੁਰੱਖਿਆ ਫੋਰਸ ਨੇ ਠਿਕਾਣਿਆਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤੇ। ਬਲੋਚਿਤਸਤਾਨ 'ਚ ਵੱਖਵਾਦੀ ਇਸਲਾਮਾਬਾਦ ਤੋਂ ਆਜ਼ਾਦੀ ਦੀ ਮੰਗ ਕਰਦੇ ਰਹੇ ਹਨ।


author

Aarti dhillon

Content Editor

Related News