ਅਫ਼ਗਾਨਿਸਤਾਨ 'ਚ ਪਾਕਿ ਦੀ ਭੂਮਿਕਾ ਭਾਰਤ ਲਈ ਖ਼ਤਰੇ ਦੀ ਘੰਟੀ : US ਸਾਂਸਦ

Wednesday, Sep 15, 2021 - 04:28 PM (IST)

ਅਫ਼ਗਾਨਿਸਤਾਨ 'ਚ ਪਾਕਿ ਦੀ ਭੂਮਿਕਾ ਭਾਰਤ ਲਈ ਖ਼ਤਰੇ ਦੀ ਘੰਟੀ : US ਸਾਂਸਦ

ਨਿਊਯਾਰਕ- ਅਮਰੀਕਾ ਦੇ ਇਕ ਚੋਟੀ ਦੇ ਸਾਂਸਦ ਨੇ ਭਾਰਤ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਤਾਲਿਬਾਨ ਨੂੰ ਮਜ਼ਬੂਤ ਕਰਨ 'ਚ ਪਾਕਿਸਤਾਨ ਦੀ ਅਹਿਮ ਭੂਮਿਕਾ ਹੈ ਤੇ ਇਹ ਪਾਕਿ ਸਰਕਾਰ 'ਚ ਸ਼ਾਮਲ ਕੱਟੜਪੰਥੀਆਂ ਦੀ ਜਿੱਤ ਹੈ ਜਦਕਿ ਭਾਰਤ ਲਈ ਖ਼ਤਰੇ ਦੀ ਘੰਟੀ ਵੀ ਹੈ। ਸਾਂਸਦ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ 'ਚ ਜੋ ਹਾਲਾਤ ਪੈਦਾ ਹੋ ਰਹੇ ਹਨ ਤੇ ਪਾਕਿਸਤਾਨ ਉੱਥੇ ਜੋ ਭੂਮਿਕਾ ਨਿਭਾ ਰਿਹਾ ਹੈ, ਉਹ ਭਾਰਤ ਲਈ ਚੰਗਾ ਸੰਦੇਸ਼ ਨਹੀਂ ਹੈ। ਰਿਪਬਲਿਕਨ ਪਾਰਟੀ ਦੇ ਸਾਂਸਦ ਮਾਰਕੋ ਰੂਬੀਓ ਨੇ ਅਫ਼ਗਾਨਿਸਤਾਨ 'ਤੇ ਕਾਂਗਰਸ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਅਮਰੀਕਾ ਦੇ ਕਈ ਪ੍ਰਸ਼ਾਸਕ ਤਾਲਿਬਾਨ ਨੂੰ ਫਿਰ ਤੋਂ ਸੰਗਠਿਤ ਹੋਣ 'ਚ ਪਾਕਿਸਤਾਨ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ੀ ਹਨ।

ਇਸ ਦੇ ਨਾਲ ਹੀ ਹੋਰ ਅਮਰੀਕਾ ਸਾਂਸਦਾਂ ਨੇ ਪਾਕਿਸਤਾਨ ਦੇ ‘‘ਦੋਹਰੇ ਵਿਵਹਾਰ'' 'ਤੇ ਚਿੰਤਾ ਜ਼ਾਹਰ ਕੀਤੀ।'' ਉਨ੍ਹਾਂ ਕਿਹਾ, ‘‘ਭਾਰਤ ... ਮੈਨੂੰ ਪਤਾ ਹੈ ਕਿ ਅੱਜ ਇਕ ਐਲਾਨ ਉੱਥੇ ਹੋਇਆ ਹੈ ਕਿ ਕਵਾਡ ਦੀ ਇਕ ਬੈਠਕ ਛੇਤੀ ਸ਼ੁਰੂ ਹੋਵੇਗੀ ਜੋ ਕਿ ਇਕ ਚੰਗਾ ਕਦਮ ਹੈ।'' ਦੂਜੇ ਪਾਸੇ ਸਾਂਸਦ ਮਾਈਕ ਰਾਊਂਟਸ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਸਰਕਾਰ ਨੂੰ ਭਾਰਤ ਤੋਂ ਨਜਿੱਠਣ ਲਈ ਇਕ ਸਾਂਝੇਦਾਰ ਦੇ ਤੌਰ 'ਤੇ ਦੇਖ ਰਿਹਾ ਹੈ। ਜਦਕਿ ਈਰਾਨ ਦੇ ਰਾਸ਼ਟਰਪਤੀ ਨੇ ਵੀ ਖ਼ੁਲੇ ਆਮ ਇਸ ਨੂੰ ਅਮਰੀਕਾ ਦੀ ਹਾਰ ਕਰਾਰ ਦਿੱਤਾ ਹੈ ਤੇ ਉਹ ਤਾਲਿਬਾਨ ਦੇ ਨਾਲ ਮਿਲ ਕੇ ਕੰਮ ਕਰਨ 'ਤੇ ਵਿਚਾਰ ਕਰ ਰਹੇ ਹਨ। ਸੰਸਦ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਦੇ ਪ੍ਰਧਾਨ ਸਾਂਸਦ ਰਾਬਰਟ ਮੇਨੇਂਡੇਜ਼ ਨੇ ‘‘ਪਾਕਿਸਤਾਨ ਦੇ ਦੋਹਰੇ ਵਿਵਹਾਰ'' ਤੇ ‘‘ਤਾਬਿਲਬਾਨ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਣ'' ਦੇ ਸਬੰਧ 'ਚ ਗੱਲ ਕੀਤੀ। ਸਾਂਸਦ ਜੇਮਸ ਰਿਚ ਨੇ ਬਲਿੰਕਨ ਨੂੰ ਕਿਹਾ ਕਿ ਅਮਰੀਕਾ ਨੂੰ ਇਸ ਪੂਰੇ ਮਾਮਲੇ 'ਚ ਪਾਕਿਸਤਾਨ ਦੀ ਭੂਮਿਕਾ ਨੂੰ ਸਮਝਣਾ ਚਾਹੀਦਾ ਹੈ। 


author

Tarsem Singh

Content Editor

Related News