ਪਾਕਿਸਤਾਨ ਦੀ ਮਹਿੰਗਾਈ ਦਰ 47.23 ਫ਼ੀਸਦੀ ਦੇ ਨਾਲ ਸਰਵਉੱਚ ਪੱਧਰ 'ਤੇ ਪਹੁੰਚੀ

04/22/2023 11:22:55 AM

ਇਸਲਾਮਾਬਾਦ- ਪਾਕਿਸਤਾਨ 'ਚ ਸੰਵੇਦਨਸ਼ੀਲ ਮੁੱਲ ਸੂਚਕ ਅੰਕ (ਐੱਸ.ਪੀ.ਆਈ.) ਦੇ ਆਧਾਰ 'ਤੇ ਹਫ਼ਤਾਵਾਰੀ (ਥੋੜ੍ਹੇ ਸਮੇਂ ਦੀ) ਮਹਿੰਗਾਈ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 19 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਲਈ ਬੇਮਿਸਾਲ 47.23 ਫ਼ੀਸਦੀ ਤੱਕ ਪਹੁੰਚ ਗਈ ਹੈ। ਪਾਕਿਸਤਾਨ ਸੰਖਿਅਕੀ ਬਿਊਰੋ (ਪੀ.ਬੀ.ਐੱਸ) ਨੇ ਸ਼ੁੱਕਰਵਾਰ ਨੂੰ ਅੰਕੜਿਆਂ ਰਾਹੀਂ ਇਹ ਜਾਣਕਾਰੀ ਦਿੱਤੀ।
ਦੇਸ਼ 'ਚ ਐੱਸ.ਪੀ.ਆਈ. 'ਚ ਪਿਛਲੇ ਸਾਲ ਅਗਸਤ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜ਼ਿਆਦਾਤਰ 40 ਫ਼ੀਸਦੀ ਤੋਂ ਉੱਪਰ ਰਹਿੰਦਾ ਹੈ। ਪਿਛਲੇ ਸਾਲ ਮਹਿੰਗਾਈ ਦਰ 18 ਅਗਸਤ ਨੂੰ 42.31 ਫ਼ੀਸਦੀ, 1 ਸਤੰਬਰ ਨੂੰ 45.5 ਫ਼ੀਸਦੀ ਅਤੇ ਇਸ ਸਾਲ 22 ਮਾਰਚ ਨੂੰ 46.65 ਫ਼ੀਸਦੀ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ-  ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਹਫ਼ਤਾਵਾਰੀ ਆਧਾਰ 'ਤੇ ਵਾਧਾ ਮੁੱਖ ਤੌਰ 'ਤੇ ਖਾਧ ਦੀਆਂ ਕੀਮਤਾਂ ਵਧਣ ਕਾਰਨ ਹੋਇਆ, ਜਿਸ ਦੇ ਨਤੀਜੇ ਵਜੋਂ ਹਫ਼ਤੇ-ਦਰ-ਹਫ਼ਤੇ ਦੇ ਆਧਾਰ 'ਤੇ ਛੋਟੀ ਮਿਆਦ ਦੀ ਮਹਿੰਗਾਈ ਦਰ 'ਚ 0.51 ਫ਼ੀਸਦੀ ਦਾ ਵਾਧਾ ਹੋਇਆ। ਜਿਸ 'ਚ ਖਾਣ-ਪੀਣ ਦੀਆਂ ਵਸਤੂਆਂ ਖ਼ਾਸ ਕਰਕੇ ਆਲੂ, ਚਾਹ, ਬਰੈੱਡ, ਚਿਕਨ, ਐੱਲ.ਪੀ.ਜੀ. ਅਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਮਹਿੰਗਾਈ ਵਧੀ ਹੈ।
ਪਾਕਿਸਤਾਨੀ ਰੁਪਏ ਦੀ ਰਿਕਾਰਡ ਗਿਰਾਵਟ, ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ, ਵਿਕਰੀ ਕਰ 'ਚ ਵਾਧਾ ਅਤੇ ਉੱਚ ਬਿਜਲੀ ਦਰਾਂ ਦੇ ਕਾਰਨ ਰਮਜ਼ਾਨ ਦੀ ਸ਼ੁਰੂਆਤੀ ਤੋਂ ਬਾਅਦ ਐੱਸ.ਪੀ.ਆਈ. 'ਚ ਜ਼ਿਆਦਾਤਰ ਵਾਧਾ ਹੋਇਆ ਹੈ। ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਆਵਾਜਾਈ ਦੇ ਖਰਚੇ ਵੀ ਵਧ ਗਏ ਹਨ।

ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਉੱਚੀਆਂ ਕੀਮਤਾਂ ਦੇ ਕਈ ਕਾਰਨ ਹਨ, ਜਿਨ੍ਹਾਂ 'ਚ ਸਪਲਾਈ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਢੋਆ-ਢੁਆਈ ਦੀ ਲਾਗਤ ਵੀ ਸ਼ਾਮਲ ਹੈ, ਜਦੋਂ ਕਿ ਸਰਕਾਰ ਦਾ ਸਿਰਫ਼ ਬਾਜ਼ਾਰ 'ਚ ਮਹਿੰਗਾਈ ਨੂੰ ਘਟਾਉਣ 'ਤੇ ਧਿਆਨ ਦੇਣ ਦੇ ਹੁਣ ਤੱਕ ਸਕਾਰਾਤਮਕ ਨਤੀਜੇ ਸਾਹਮਣੇ ਨਹੀਂ ਆਏ ਹਨ। ਸਰਕਾਰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਪ੍ਰੋਗਰਾਮ ਦੇ ਤਹਿਤ ਵਿੱਤੀ ਘਾਟੇ ਨੂੰ ਘਟਾਉਣ ਲਈ ਮਾਲੀਆ ਵਧਾਉਣ ਲਈ ਈਂਧਨ ਅਤੇ ਬਿਜਲੀ ਦਰਾਂ 'ਚ ਵਾਧਾ, ਸਬਸਿਡੀਆਂ ਵਾਪਸ ਲੈਣ, ਮਾਰਕੀਟ ਅਧਾਰਤ ਐਕਸਚੇਂਜ ਦਰ ਅਤੇ ਉੱਚ ਟੈਕਸ ਲਗਾਉਣ ਵਰਗੇ ਸਖ਼ਤ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ- ਐਪਲ ਨੇ ਦਿਖਾਈ ਸਾਕੇਤ ਸਟੋਰ ਦੀ ਝਲਕ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News