ਅਫਗਾਨਿਸਤਾਨ ’ਚ ਤਾਲਿਬਾਨ ਦੇ ਵਧਦੇ ਕਬਜ਼ੇ ਤੋਂ ਪਾਕਿਸਤਾਨ ਬੇਹੱਦ ਖੁਸ਼: ਅਫਗਾਨ ਉਪ-ਰਾਸ਼ਟਰਪਤੀ

Thursday, Jul 15, 2021 - 02:00 PM (IST)

ਅਫਗਾਨਿਸਤਾਨ ’ਚ ਤਾਲਿਬਾਨ ਦੇ ਵਧਦੇ ਕਬਜ਼ੇ ਤੋਂ ਪਾਕਿਸਤਾਨ ਬੇਹੱਦ ਖੁਸ਼: ਅਫਗਾਨ ਉਪ-ਰਾਸ਼ਟਰਪਤੀ

ਕਾਬੁਲ– ਤਾਲਿਬਾਨ ਦੀ ਵਧਦੀ ਹਿੰਸਾ ਵਿਚਕਾਰ ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ ਅਮਰਉੱਲ੍ਹਾ ਸਾਲੇਹ ਨੇ ਇਸ ਲਈ ਪਾਕਿਸਤਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਾਲੇਹ ਨੇ ਦੋਸ਼ ਲਗਾਇਆ ਹੈ ਕਿ ਤਾਲਿਬਾਨ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ’ਤੇ ਕੰਟਰੋਲ ਹਾਸਲ ਕਰ ਰਿਹਾ ਹੈ ਅਤੇ ਪਾਕਿਸਤਾਨ ‘ਉਤਸ਼ਾਹ’ ਨਾਲ ਆਪਣੀ ਸਫਲਤਾ ਦਾ ਆਨੰਦ ਲੈ ਰਿਹਾ ਹੈ। ਅਫਗਾਨਿਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ, ਉਪ-ਰਾਸ਼ਟਰਪਤੀ ਨੇ ਤਾਲਿਬਾਨ ਦਾ ਸਮਰਥਨ ਕਰਨ ਲਈ ਪਾਕਿ ਅਧਿਕਾਰੀਆਂ ’ਤੇ ‘ਝੂਠ ਅਤੇ ਇਨਕਾਰ ਕਰਨ ਦਾ ਦੋਸ਼ ਲਗਾਇਆ ਹੈ। 

ਸਾਲੇਹ ਨੇ ਕਿਹਾ ਕਿ ਇਸਲਾਮਾਬਾਦ ਦਾ ਅਫਗਾਨਿਸਤਾਨ ਦੇ ਕਤਲੇਆਮ ਪਿੱਛੇ ਪਾਕਿ ਦਾ ਹੱਥ ਹੋਣ ਤੋਂ ਇਨਕਾਰ ਸਭ ਤੋਂ ਵੱਡਾ ਝੂਟ ਅਤੇ ਇਨਕਾਰ ਹੈ। ਉਨ੍ਹਾਂ ਪਾਕਿਸਤਾਨ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਸ਼ਾਂਤੀ ਵਾਰਤਾ ’ਚ ਸਹਿਯੋਗੀ ਹੋਣ ਦਾ ਢੋਂਗ ਕਰ ਰਿਹਾ ਹੈ ਜਦਕਿ ਤਾਲਿਬਾਨ ਨੂੰ ਸ਼ਹਿ ਦੇਣ ਵਾਲਾ ਇਹ ਦੇਸ਼ ਹੈ ਜਿਸ ਨੇ ਅਫਗਾਨੀਆਂ ਦੀ ਪਿੱਠ ’ਚ ਛੂਰਾ ਮਾਰਿਆ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਵੀ ਤਾਲਿਬਾਨ ਦਾ ਸਮਰਥਨ ਕਰਨ ਲਈ ਪਾਕਿਸਤਾਨ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਜੋ ਲੋਕ ਅਫਗਾਨ ਸੁਰੱਖਿਆ ਫੋਰਸ ਦੀ ਰੱਖਿਆ ਲਈ ਜੁਟੇ ਸਨ, ਉਹ ਮਿਲੀਸ਼ੀਆ ਨਹੀਂ ਸਨ, ਸਗੋਂ ਆਮ ਲੋਕਸਨ, ਜਿਨ੍ਹਾਂ ਦਾ ਸੰਘਰਸ਼ ਅਫਗਾਨਿਸਤਾਨ ਦੀ ਸ਼ਾਂਤੀ ਅਤੇ ਰੱਖਿਆ ਲਈ ਸੀ। 

ਇਸ ਵਿਚਕਾਰ ਕਾਬੁਲ ’ਚ ਕੈਨੇਡਾ ਦੇ ਸਾਬਕਾ ਰਾਜਦੂਤ ਕਾਰਸ ਅਲੈਗਜ਼ੈਂਡਰ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨੀ ਫੌਜ ਲਈ ਲੜ ਰਿਹਾ ਸੀ। ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਤਾਲਿਬਾਨ ਨਹੀਂ ਬਦਲਿਆ, ਉਹ ਵਿਦੇਸ਼ੀ ਪਰਾਕਸੀ ਗਨ, ਪਾਕਿਸਤਾਨੀ ਫੌਜ ਲਈ ਲੜ ਰਹੇ ਹਨ। ਉਹ ਬੈਠਕਾਂ, ਸੰਮੇਲਨਾਂ ਅਤੇ ਵਿਗਿਆਪਨਾਂ ਦੇ ਰੂਪ ’ਚ ਸੰਯੁਕਤ ਰਾਸ਼ਟਰ ਚਾਰਟਰ, ਮਨੁੱਖੀ ਅਧਿਕਾਰਾਂ ਦੀ ਯੂਨੀਵਰਸਲ ਘੌਸ਼ਣਾ ਅਤੇ ਪਿਛਲੇ ਦੋ ਦਹਾਕਿਆਂ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਵੀ ਉਲੰਘਣ ਕਰ ਰਹੇ ਹਨ। 


author

Rakesh

Content Editor

Related News