ਕਸ਼ਮੀਰ ਮੁੱਦੇ ’ਤੇ ਰੇਹਮ ਖਾਨ ਨੇ ਇਮਰਾਨ ਦਾ ਇੰਝ ਉਡਾਇਆ ਮਜ਼ਾਕ

09/03/2019 1:29:35 PM

ਇਸਲਾਮਾਬਾਦ (ਬਿਊਰੋ)— ਕਸ਼ਮੀਰ ਮੁੱਦੇ ’ਤੇ ਭਾਰਤ ਨੂੰ ਹਰ ਦੂਜੇ ਦਿਨ ਧਮਕੀ ਦੇ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੁਣ ਉਸ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਵੀ ਮਜ਼ਾਕ ਉਡਾਇਆ ਹੈ। ਕਸ਼ਮੀਰੀਆਂ ਦੇ ਸਮਰਥਨ ਵਿਚ ਪਾਕਿਸਤਾਨ ਵਿਚ ਹਰ ਸ਼ੁੱਕਰਵਾਰ ਨੂੰ ਅੱਧੇ ਘੰਟੇ ਲਈ ਵਿਰੋਧ ਪ੍ਰਦਰਸ਼ਨ ਦੀ ਇਮਰਾਨ ਦੀ ਅਪੀਲ ’ਤੇ ਬੋਲਦਿਆਂ ਰੇਹਮ ਖਾਨ ਨੇ ਕਿਹਾ,‘‘ਕਈ ਲੋਕਾਂ ਨੂੰ ਦੇਖ ਕੇ ਲੱਗਾ ਕਿ ਉਨ੍ਹਾਂ ਨੂੰ ਇਸ ਕੰਮ ਲਈ ਮਜਬੂਰ ਕੀਤਾ ਗਿਆ ਸੀ।’’ ਰੇਹਮ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਮਰਾਨ ਦੀ ਕੁਰਸੀ ਖਤਰੇ ਵਿਚ ਹੈ। ਜੇਕਰ ਉਨ੍ਹਾਂ ਨੂੰ ਹਟਾਇਆ ਜਾਂਦਾ ਹੈ ਤਾਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਉਨ੍ਹਾਂ ਦੀ ਜਗ੍ਹਾ ਲੈਣ ਲਈ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ।

ਇਮਰਾਨ ਦੀ ਅਪੀਲ ’ਤੇ ਪਿਛਲੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕੁਝ ਲੋਕਾਂ ਨੇ ਕਸ਼ਮੀਰੀਆਂ ਨਾਲ ਖੜ੍ਹੇ ਹੋਣ ਦਾ ਦਿਖਾਵਾ ਕੀਤਾ ਸੀ। ਖੁਦ ਇਮਰਾਨ ਵੀ ਇਕ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ ਅਤੇ ਕਸ਼ਮੀਰੀਆਂ ਨਾਲ ਆਖਰੀ ਦਮ ਤੱਕ ਖੜ੍ਹੇ ਰਹਿਣ ਦੀ ਗੱਲ ਕਹੀ ਸੀ। ਸਰਕਾਰ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਪ੍ਰਦਰਸ਼ਨਾਂ ਵਿਚ ਜ਼ਿਆਦਾ ਲੋਕ ਸ਼ਾਮਲ ਨਹੀਂ ਹੋਏ।

ਇਸ ਸਬੰਧੀ ਰੇਹਮ ਖਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਰੇਹਮ ਨੇ ਇਮਰਾਨ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਰੇਹਮ ਨੇ ਕਿਹਾ,‘‘ਹੁਣ ਭਾਰਤ ਵਿਚ ਵੀ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀ.ਓ.ਕੇ.) ਲੈਣ ਦੀ ਮੰਗ ਉੱਠਣ ਦੀ ਖਬਰ ਹੈ। ਉਹ ਕਹਿ ਰਹੇ ਹਨ ਕਿ ਪਾਕਿਸਤਾਨ ਸਰਕਾਰ ਕੁਝ ਵੀ ਕਰਨ ਵਿਚ ਸਮਰੱਥ ਨਹੀਂ ਹੈ। ਪਾਕਿਸਤਾਨੀ ਲੋਕ ਕਸ਼ਮੀਰ ਲਈ ਅੱਧਾ ਘੰਟਾ ਵੀ ਖੜ੍ਹੇ ਨਹੀਂ ਰਹਿ ਸਕੇ। ਇਸ ਲਈ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਜੇਕਰ ਭਾਰਤ ਪੀ.ਓ.ਕੇ. ਲੈਣ ਲਈ ਅੱਗੇ ਵੱਧਦਾ ਹੈ ਤਾਂ ਪਾਕਿਸਤਾਨ ਕੀ ਕਰ ਸਕਦਾ ਹੈ। ਹਾਂ, ਉਹ ਇਕ ਘੰਟਾ ਕਰ ਸਕਦੇ ਹਨ।’’ 

ਇਸ ਮਗਰੋਂ ਉਹ ਘੰਟਾ ਸ਼ਬਦ ’ਤੇ ਹੱਸਣ ਲੱਗਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੂਲ ਦੀ ਬਿ੍ਰਟਿਸ਼ ਨਾਗਰਿਕ ਰੇਹਮ ਖਾਨ ਪੇਸ਼ੇ ਤੋਂ ਪੱਤਰਕਾਰ ਹੈ। ਉਹ ਇਮਰਾਨ ਦੀ ਦੂਜੀ ਪਤਨੀ ਰਹਿ ਚੁੱਕੀ ਹੈ। ਦੋਹਾਂ ਨੇ ਜਨਵਰੀ 2015 ਵਿਚ ਵਿਆਹ ਕੀਤਾ ਸੀ ਪਰ ਇਕ ਸਾਲ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ।


Vandana

Content Editor

Related News