ਪਾਕਿਸਤਾਨ ਚਾਲੂ ਵਿੱਤੀ ਸਾਲ ''ਚ 30 ਅਰਬ ਡਾਲਰ ਦਾ ਕਰਜ਼ਾ ਮੋੜਨ ਲਈ ਤਿਆਰ: ਕੇਂਦਰੀ ਬੈਂਕ

Monday, Oct 14, 2024 - 03:06 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਦੇਸ਼ ਮੌਜੂਦਾ ਵਿੱਤੀ ਸਾਲ ਵਿਚ ਵਿਦੇਸ਼ੀ ਕਰਜ਼ੇ ਅਤੇ ਵਿਆਜ ਦੀ ਅਦਾਇਗੀ ਦੇ ਰੂਪ ਵਿਚ ਕੁੱਲ 30.35 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਤਿਆਰ ਹੈ। ਸੋਮਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ੀ ਕਰਜ਼ੇ ਅਤੇ ਵਿਆਜ ਦੇ ਭੁਗਤਾਨ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਜੇਐੱਸ ਗਲੋਬਲ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਅਗਸਤ 2024 ਤੋਂ ਜੁਲਾਈ 2025 ਤੱਕ ਦੇ 12 ਮਹੀਨਿਆਂ ਦੇ ਭੁਗਤਾਨ ਵਿੱਚ ਮਹੱਤਵਪੂਰਨ ਕਰਜ਼ੇ ਸ਼ਾਮਲ ਹਨ, ਜਿਨ੍ਹਾਂ ਨੂੰ ਦੁਵੱਲੇ ਕਰਜ਼ਦਾਰ ਹਰ ਸਾਲ ਅੱਗੇ ਵਧਾਉਂਦੇ ਹਨ। ਜੇਐੱਸ ਗਲੋਬਲ ਰਿਪੋਰਟ ਵਿੱਚ ਸਟੇਟ ਬੈਂਕ ਆਫ਼ ਪਾਕਿਸਤਾਨ (ਐੱਸ.ਬੀ.ਪੀ.) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਇਸ ਸਮੇਂ ਦੌਰਾਨ 26.48 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ ਅਤੇ ਵਿਆਜ ਖ਼ਰਚੇ ਦੇ ਰੂਪ  3.86 ਬਿਲੀਅਨ ਡਾਲਰ ਦਾ ਭੁਗਤਾਨ ਕਰਨਾ ਹੈ। ਪਾਕਿਸਤਾਨ ਦੀ ਮੁੜ ਅਦਾਇਗੀ ਅਤੇ ਵਿਆਜ ਦਾ ਭੁਗਤਾਨ 37 ਮਹੀਨਿਆਂ ਦੀ ਕਰਜ਼ੇ ਦੀ ਮਿਆਦ ਰਾਹੀਂ ਨਵੀਨਤਮ 7 ਅਰਬ ਡਾਲਰ ਦੀ IMF ਐਕਸਟੈਂਡਡ ਫੰਡ ਸਹੂਲਤ (EFF) ਦੇ ਤਹਿਤ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲੇ 'ਚ 4 ਲੋਕਾਂ ਦੀ ਮੌਤ, ਕਈ ਝੁਲਸੇ

ਹਾਲਾਂਕਿ, ਕਰਜ਼ੇ ਤੋਂ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਅਨੁਪਾਤ ਦੇ ਮਾਮਲੇ ਵਿੱਚ, ਵਿਦੇਸ਼ੀ ਕਰਜ਼ਾ ਅਗਸਤ 2024 ਵਿੱਚ 20.2 ਫ਼ੀਸਦੀ ਤੱਕ ਡਿੱਗ ਗਿਆ ਹੈ, ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 27.6 ਫ਼ੀਸਦੀ ਸੀ, ਕਿਉਂਕਿ ਵਿੱਤੀ ਸਾਲ 2022-23 ਵਿੱਚ ਇੱਕ ਸੰਕੁਚਨ ਦੀ ਤੁਲਨਾ 'ਚ ਵਿੱਤੀ ਸਾਲ 2023-24 'ਚ ਦੇਸ਼ ਦੀ ਅਰਥਵਿਵਸਥਾ ਦਾ ਵਿਸਥਾਰ ਹੋਇਆ ਹੈ। ਹਾਲਾਂਕਿ, ਅੰਕੜੇ ਦਰਸਾਉਂਦੇ ਹਨ ਕਿ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਅਤੇ ਵਿਆਜ ਦੀ ਅਦਾਇਗੀ ਹਰ ਸਾਲ ਵੱਧ ਰਹੀ ਹੈ, ਜਿਸ ਨਾਲ ਸਰਕਾਰ ਦੇ ਆਰਥਿਕ ਪ੍ਰਬੰਧਕਾਂ, ਯੋਜਨਾਕਾਰਾਂ ਅਤੇ ਸਾਂਸਦਾਂ ਨੂੰ ਵਿਦੇਸ਼ੀ ਕਮਾਈ ਵਧਾਉਣ ਅਤੇ ਬਾਹਰੀ ਖ਼ਰਚਿਆਂ ਨੂੰ ਘਟਾਉਣ ਦੇ ਤਰੀਕੇ ਲੱਭਣ 'ਤੇ ਧਿਆਨ ਦੇਣਾ ਪਵੇਗਾ।  ਰਿਸਰਚ ਹਾਊਸ ਜੇਐੱਸ ਗਲੋਬਲ ਦੇ ਅਨੁਸਾਰ, ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ 30 ਅਰਬ ਡਾਲਰ ਦੀ ਰਾਸ਼ੀ ਪਿਛਲੇ 12 ਮਹੀਨਿਆਂ (ਅਗਸਤ, 2023 ਤੋਂ ਜੁਲਾਈ, 2024) ਦੌਰਾਨ ਦੇਸ਼ ਵੱਲੋਂ ਭੁਗਤਾਨ ਕੀਤੇ ਗਏ 21.2 ਅਰਬ ਡਾਲਰ (ਰੋਲਓਵਰ ਸਮੇਤ) ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ: SCO ਦੀ ਬੈਠਕ ਦੀ ਮੇਜ਼ਬਾਨੀ ਲਈ ਤਿਆਰ ਪਾਕਿਸਤਾਨ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News