ਪ੍ਰਿਯੰਕਾ ਗਾਂਧੀ ਦੇ ਬੈਗ ਦੇ ਪਾਕਿਸਤਾਨ ''ਚ ਚਰਚੇ; ਸਾਬਕਾ ਮੰਤਰੀ ਨੇ ਕੀਤੀ ਤਾਰੀਫ਼
Tuesday, Dec 17, 2024 - 04:47 PM (IST)
ਇੰਟਰਨੈਸ਼ਨਲ ਡੈਸਕ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਫਲਸਤੀਨ ਦੇ ਲੋਕਾਂ ਪ੍ਰਤੀ ਇਕਜੁੱਟਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਇਕ ਹੈਂਡਬੈਗ ਲੈ ਕੇ ਸੰਸਦ ਪਹੁੰਚੀ, ਜਿਸ 'ਤੇ 'ਫਲਸਤੀਨ' ਲਿਖਿਆ ਹੋਇਆ ਸੀ। ਉਥੇ ਹੀ ਪ੍ਰਿਯੰਕਾ ਦੇ ਇਸ ਕਦਮ ਦੀ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਤਾਰੀਫ਼ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹਸਨ ਚੌਧਰੀ ਨੇ ਇੰਸਟਾਗ੍ਰਾਮ 'ਤੇ ਪ੍ਰਿਯੰਕਾ ਗਾਂਧੀ ਦੀ ਬੈਗ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਜਵਾਹਰ ਲਾਲ ਨਹਿਰੂ ਵਰਗੇ ਮਹਾਨ ਸੁਤੰਤਰਤਾ ਸੈਨਾਨੀ ਦੀ ਪੋਤੀ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਪ੍ਰਿਯੰਕਾ ਬੌਣੇ ਲੋਕਾਂ ਵਿੱਚ ਉੱਚਾ ਖੜ੍ਹੀ ਹੈ। ਇਹ ਬੇਹੱਦ ਸ਼ਰਮਨਾਕ ਹੈ ਕਿ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਦਿਖਾਈ।
ਇਹ ਵੀ ਪੜ੍ਹੋ: PM ਜਸਟਿਨ ਟਰੂਡੋ ਨੇ ਡੋਮਿਨਿਕ ਲੇਬਲਾਂਕ ਨੂੰ ਕੈਨੇਡਾ ਦਾ ਨਵਾਂ ਵਿੱਤ ਮੰਤਰੀ ਕੀਤਾ ਨਿਯੁਕਤ
ਇੱਥੇ ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਕਈ ਮੌਕਿਆਂ 'ਤੇ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਫਿਲਸਤੀਨੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜੋ ਹੈਂਡਬੈਗ ਲਿਆ ਹੋਇਆ ਸੀ ਉਸ 'ਤੇ ਅੰਗਰੇਜ਼ੀ 'ਚ 'Palestine' (ਫਲਸਤੀਨ) ਲਿਖੇ ਹੋਣ ਦੇ ਨਾਲ ਫਲਸਤੀਨ ਨਾਲ ਸਬੰਧਤ ਕਈ ਚਿੰਨ੍ਹ ਵੀ ਬਣੇ ਹੋਏ ਸਨ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8