ਮੰਚ ''ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲੈਂਦਿਆਂ ਹੀ ਪਾਕਿ ਮੰਤਰੀ ਨੂੰ ਪਿਆ ਕਰੰਟ

08/30/2019 4:18:16 PM

ਇਸਲਾਮਾਬਾਦ (ਏਜੰਸੀ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦਾ ਐਲਾਨ ਕਰਨ ਵਾਲੇ ਪਾਕਿਸਤਾਨ ਦੇ ਬੜਬੋਲੇ ਰੇਲ ਮੰਤਰੀ ਸ਼ੇਖ ਰਸ਼ੀਦ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗ ਗਿਆ, ਜਦੋਂ ਉਹ ਮੰਚ 'ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਜਿਵੇਂ ਹੀ ਉਨ੍ਹਾਂ ਨੇ ਭਾਰਤ ਖਿਲਾਫ ਬੋਲਦਿਆਂ ਮੋਦੀ ਦਾ ਨਾਂ ਲਿਆ ਤਾਂ ਉਨ੍ਹਾਂ ਨੂੰ ਜ਼ਬਰਦਸਤ ਕਰੰਟ ਲੱਗਾ। ਕਰੰਟ ਲੱਗਣ ਤੋਂ ਪਹਿਲਾਂ ਰਸ਼ੀਦ ਮੋਦੀ ਦੀ ਆਲੋਚਨਾ ਕਰ ਰਹੇ ਸਨ। ਬਿਜਲੀ ਦਾ ਝਟਕਾ ਲੱਗਦੇ ਹੀ ਸ਼ੇਖ ਰਸ਼ੀਦ ਡਰ ਗਏ ਅਤੇ ਆਪਣਾ ਭਾਸ਼ਣ ਰੋਕ ਦਿੱਤਾ। ਬਾਅਦ ਵਿਚ ਉਨ੍ਹਾਂ ਨੇ ਸਥਿਤੀ ਨੂੰ ਸੰਭਾਲਦੇ ਹੋਏ ਕਿਹਾ ਕਿ ਬਹੁਤ ਜ਼ਬਰਦਸਤ ਕਰੰਟ ਲੱਗਾ ਪਰ ਨਰਿੰਦਰ ਮੋਦੀ ਉਨ੍ਹਾਂ ਦੇ ਜਲਸੇ ਨੂੰ ਨਾਕਾਮ ਨਹੀਂ ਕਰ ਸਕਦੇ। ਰਸ਼ੀਦ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਕਸ਼ਮੀਰ ਵਿਚ ਆਪਣੀ ਸਭ ਤੋਂ ਵੱਡੀ ਗਲਤੀ ਕੀਤੀ। ਭਾਰਤ ਨੇ ਦੋ ਵੱਡੀਆਂ ਗਲਤੀਆਂ ਕੀਤੀਆਂ ਹਨ।

ਪਹਿਲੀ ਭਾਰਤ ਨੇ 5 ਪ੍ਰਮਾਣੂੰ ਧਮਾਕੇ ਕੀਤੇ ਅਤੇ ਅਸੀਂ ਉਸ ਦੇ ਜਵਾਬ ਵਿਚ 6 ਧਮਾਕੇ ਕਰ ਦਿੱਤੇ। ਕਸ਼ਮੀਰ 'ਤੇ ਫੈਸਲਾ ਲੈ ਕੇ ਭਾਰਤ ਨੇ ਦੂਜੀ ਸਭ ਤੋਂ ਵੱਡੀ ਗਲਤੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਭਾਰਤ ਨੂੰ 22 ਟੋਟਿਆਂ ਵਿਚ ਵੰਡਣ ਨਾਲ ਉਨ੍ਹਾਂ ਦਾ ਦਬਦਬਾ ਖਤਮ ਹੋਵੇਗਾ। ਦੱਸ ਦਈਏ ਕਿ ਵਾਰ-ਵਾਰ ਪ੍ਰਮਾਣੂ ਜੰਗ ਦੀ ਧਮਕੀ ਦੇਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਪਿਛਲੇ ਦਿਨੀਂ ਜੰਗ ਦੇ ਸਮੇਂ ਦਾ ਵੀ ਐਲਾਨ ਕਰ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਇਹ ਉਹੀ ਰਸ਼ੀਦ ਹਨ ਜੋ ਪਾਕਿਸਤਾਨ ਵਲੋਂ ਕੀਤੇ ਜਾਣ ਵਾਲੇ ਪ੍ਰਮਾਣੂੰ ਪ੍ਰੀਖਣ ਤੋਂ ਪਹਿਲਾਂ ਸਿਰਫ ਇਸ ਲਈ ਭੱਜ ਗਏ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਪ੍ਰੀਖਣ ਦੌਰਾਨ ਕੋਈ ਗੜਬੜੀ ਨਾ ਹੋ ਜਾਵੇ।


Sunny Mehra

Content Editor

Related News