ਪਾਕਿ PM ਇਮਰਾਨ ਬੋਲੇ, ਮਿਜ਼ਾਈਲ ਡਿੱਗਣ ’ਤੇ ਭਾਰਤ ਨੂੰ ਦੇ ਸਕਦੇ ਸੀ ਜਵਾਬ ਪਰ ਵਰਤਿਆ ਸੰਜਮ

Sunday, Mar 13, 2022 - 11:33 PM (IST)

ਲਾਹੌਰ (ਭਾਸ਼ਾ)-ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਕਿਹਾ ਕਿ ਪਾਕਿਸਤਾਨ ਆਪਣੇ ਪੰਜਾਬ ਸੂਬੇ ’ਚ ਭਾਰਤੀ ਮਿਜ਼ਾਈਲ ਦੇ ਡਿੱਗਣ ’ਤੇ ਭਾਰਤ ਨੂੰ ਜਵਾਬ ਦੇ ਸਕਦਾ ਸੀ ਪਰ ਅਸੀਂ ਸੰਜਮ ਵਰਤਿਆ। ਇਮਰਾਨ ਨੇ ਦੇਸ਼ ਦੀ ਰੱਖਿਆ ਤਿਆਰੀਆਂ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਆਪਣੀ ਫੌਜ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਸਮੇਤ 5 ਵਿਦਿਆਰਥੀਆਂ ਦੀ ਮੌਤ

ਲੰਘੀ 9 ਮਾਰਚ ਨੂੰ ਇਕ ਹਥਿਆਰ ਰਹਿਤ ਭਾਰਤੀ ਸੁਪਰਸੋਨਿਕ ਮਿਜ਼ਾਈਲ ਪਾਕਿਸਤਾਨੀ ਖੇਤਰ ’ਚ ਚਲੀ ਗਈ ਸੀ। ਇਸ ਮਿਜ਼ਾਈਲ ਦੇ ਲਾਹੌਰ ਤੋਂ 275 ਕਿਲੋਮੀਟਰ ਦੂਰ ਮੀਆਂ ਚੰਨੂ ਦੇ ਕੋਲ ਇਕ ਕੋਲਡ ਸਟੋਰ ’ਤੇ ਡਿੱਗਣ ਤੋਂ ਪਹਿਲਾਂ ਕਈ ਏਅਰਲਾਈਨਜ਼ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ। ਹਾਲਾਂਕਿ ਇਸ ਮਿਜ਼ਾਈਲ ਦੇ ਡਿੱਗਣ ਨਾਲ ਪਾਕਿਸਤਾਨ ’ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।


Manoj

Content Editor

Related News