ਅਮਰੀਕੀ ਫੌਜਾਂ ਦੀ ਵਾਪਸੀ ਦਰਮਿਆਨ PAK ਨੇ ਅਫਗਾਨਿਸਤਾਨ ’ਚ ਖਤਰਨਾਕ ਖੇਡ ਕੀਤੀ ਤੇਜ਼ !
Monday, Jul 05, 2021 - 04:50 PM (IST)
ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦਰਮਿਆਨ ਪਾਕਿਸਤਾਨ ਨੇ ਉਥੇ ਆਪਣੀ ਖਤਰਨਾਕ ਖੇਡ ਤੇਜ਼ ਕਰ ਦਿੱਤੀ ਹੈ। ਇਜ਼ਰਾਈਲ ਦੇ ਅਖਬਾਰ ‘ਯਰੂਸ਼ਲਮ ਪੋਸਟ’ ਨੇ ਆਪਣੇ ਸੰਪਾਦਕੀ ਵਿਚ ਲਿਖਿਆ ਹੈ ਕਿ ਗ੍ਰਹਿ ਯੁੱਧ ਨਾਲ ਖਸਤਾਹਾਲ ਇਸ ਦੇਸ਼ ’ਚ ਪਾਕਿਸਤਾਨ ਹੁਣ ਜੇਹਾਦੀਆਂ ਦੀ ਨਵੀਂ ਪਨੀਰੀ ਤਿਆਰ ਕਰਨ ’ਚ ਰੁੱਝ ਗਿਆ ਹੈ। ‘ਯਰੂਸ਼ਲਮ ਪੋਸਟ’ ਦੇ ਸੰਪਾਦਕੀ ਅਨੁਸਾਰ ਪਾਕਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ, ਪੈਸਾ ਤੇ ਖੁਫੀਆ ਜਾਣਕਾਰੀਆਂ ਮੁਹੱਈਆ ਕਰਾ ਰਿਹਾ ਹੈ ਤੇ ਅਜਿਹਾ ਉਹ ਰਵਾਇਤੀ ਯੁੱਧ ਵਿਚ ਹਾਰਨ ਤੋਂ ਬਾਅਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅੱਤਵਾਦੀ ਸੰਗਠਨਾਂ ਦਾ ਸਾਥ ਦੇ ਕੇ ਬੁਰਾ ਫਸਿਆ ਪਾਕਿ, ਆਪਣੇ ਲਈ ਹੀ ਬੀਜ ਬੈਠਾ ਕੰਡੇ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅੱਤਵਾਦੀਆਂ ਨੂੰ ਹਰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਾਉਂਦੀ ਹੈ। ਜਿਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਟ੍ਰੇਨਿੰਗ, ਹਥਿਆਰ, ਪੈਸਾ ਤੇ ਖੁਫੀਆ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਤਾਲਿਬਾਨ, ਹੱਕਾਨੀ ਨੈੱਟਵਰਕ, ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੌਇਬਾ ਪ੍ਰਮੁੱਖ ਹਨ। 2008 ਦੇ ਮੁੰਬਈ ਅੱਤਵਾਦੀ ਹਮਲੇ ਤੇ 2019 ਵਿਚ ਪੁਲਵਾਮਾ ’ਚ ਹੋਏ ਹਮਲੇ ਵਿਚ ਪਾਕਿਸਤਾਨ ਦੀ ਭੂਮਿਕਾ ਖੁੱਲ੍ਹ ਕੇ ਸਾਹਮਣੇ ਆਈ ਹੈ। ਉਹ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਂਦਾ ਹੈ। ਜੈਸ਼ ਮੁਖੀ ਮਸੂਦ ਅਜ਼ਹਰ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹੈ।
ਇਹ ਵੀ ਪੜ੍ਹੋ : ਸੁਫ਼ਨਾ ਬਦਲਿਆ ਹਕੀਕਤ ’ਚ, ਸਿੰਗਾਪੁਰ ’ਚ ਹਾਈਟੈੱਕ ਰੋਬੋਟਸ ਕਰ ਰਹੇ ਫੂਡ ਤੇ ਗ੍ਰੋਸਰੀ ਦੀ ਡਲਿਵਰੀ
ਪਾਕਿਸਤਾਨ ਨੂੰ ਲੈ ਕੇ ਦੁਨੀਆ ਦੀ ਇਹ ਗਲਤ ਧਾਰਨਾ ਹੈ ਕਿ ਉਹ ਅਫਗਾਨਿਸਤਾਨ ’ਚ ਸੰਘਰਸ਼ ਦੀ ਸਥਿਤੀ ਨੂੰ ਖਤਮ ਕਰਾਉਣ ਵਿਚ ਸਹਿਯੋਗ ਦੇਵੇਗਾ। ਉਹ ਅੱਤਵਾਦ ਖ਼ਿਲਾਫ਼ ਲੜਾਈ ਲੜੇਗਾ। ਅਖਬਾਰ ਅਨੁਸਾਰ ਅਸਲ ’ਚ ਪਾਕਿਸਤਾਨ ਤਾਲਿਬਾਨ ’ਤੇ ਆਪਣੇ ਪ੍ਰਭਾਵ ਦੇ ਸਹਾਰੇ ’ਤੇ ਅਫਗਾਨਿਸਤਾਨ ਨੂੰ ਲੈ ਕੇ ਚੱਲ ਰਹੀ ਸ਼ਾਂਤੀ ਸਬੰਧੀ ਗੱਲਬਾਤ ’ਚ ਸ਼ਾਮਲ ਹੈ। ਅਜਿਹੀ ਹਾਲਤ ਵਿਚ ਪਾਕਿਸਤਾਨ ਕਦੀ ਨਹੀਂ ਚਾਹੇਗਾ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਕਮਜ਼ੋਰ ਹੋਵੇ ਤੇ ਪਾਕਿਸਤਾਨ ਦਾ ਪ੍ਰਭਾਵ ਘੱਟ ਹੋਵੇ। ਉਹ ਤਾਲਿਬਾਨ ਦੀ ਤਾਕਤ ਵਿਚ ਹੋਰ ਵਾਧਾ ਕਰ ਕੇ ਉਸ ’ਤੇ ਕੰਟਰੋਲ ਦੇ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਹਮੇਸ਼ਾ ਬਲੈਕਮੇÇਲੰਗ ਲਈ ਕਰੇਗਾ।