ਪਾਕਿ ਅਦਾਲਤ ਨੇ ਮੁਸ਼ਰੱਫ ਵਿਰੁੱਧ ਦੇਸ਼ਧ੍ਰੋਹ ਮਾਮਲੇ 'ਚ ਫੈਸਲਾ ਰੱਖਿਆ ਸੁਰੱਖਿਅਤ

11/19/2019 5:44:51 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਸਲਾਮਾਬਾਦ ਦੀ ਇਕ ਵਿਸ਼ੇਸ਼ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਵਿਰੁੱਧ ਦੇਸ਼ਧ੍ਰੋਹ ਮਾਮਲੇ ਵਿਚ ਮੰਗਲਵਾਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਮਾਮਲੇ ਵਿਚ ਫੈਸਲਾ 28 ਨਵੰਬਰ ਨੂੰ ਸੁਣਾਇਆ ਜਾ ਸਕਦਾ ਹੈ। ਜਸਟਿਸ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕੀਤੀ।

 

ਪਿਛਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸਰਕਾਰ ਨੇ ਸਾਬਕਾ ਫੌਜ ਮੁਖੀ ਦੇ ਵਿਰੁੱਧ ਨਵੰਬਰ 2007 ਵਿਚ ਵਧੀਕ ਸੰਵਿਧਾਨਿਕ ਐਮਰਜੈਂਸੀ ਲਗਾਉਣ ਦੇ ਵਿਰੁੱਧ 2013 ਵਿਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ, ਜਿਸ ਕਾਰਨ ਕਈ ਉੱਚ ਅਦਾਲਤਾਂ ਦੇ ਜੱਜਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ। ਨਾਲ ਹੀ 100 ਤੋਂ ਵੱਧ ਜੱਜਾਂ ਦੀ ਬਰਖਾਸਤਗੀ ਕੀਤੀ ਗਈ ਸੀ।  

ਮੁਸ਼ੱਰਫ ਨੇ 1999 ਤੋਂ 2008 ਤੱਕ ਦੇਸ਼ 'ਤੇ ਸ਼ਾਸਨ ਕੀਤਾ। ਪਾਕਿਸਤਾਨ ਵਿਚ ਉੱਚ ਦੇਸ਼ਧ੍ਰੋਹ ਲਈ ਦੋਸ਼ੀ ਪਾਏ ਜਾਣ 'ਤੇ ਮੌਤ ਦੀ ਸਜ਼ਾ ਜਾਂ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ। ਮੁਸ਼ੱਰਫ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਬਾਰ-ਬਾਰ ਰਾਜਨੀਤੀ ਤੋਂ ਪ੍ਰੇਰਿਤ ਦੱਸ ਚੁੱਕੇ ਹਨ।


Vandana

Content Editor

Related News