ਵਿਰੋਧੀ ਧਿਰ PDM ਨੇ ਇਮਰਾਨ ਸਰਕਾਰ ਨਾਲ ਗੱਲਬਾਤ ਕਰਨ ਤੋਂ ਕੀਤੀ ਨਾਂਹ
Thursday, Jan 28, 2021 - 12:10 AM (IST)
ਇਸਲਾਮਾਬਾਦ-ਪਾਕਿਸਤਾਨ 'ਚ ਵਿਰੋਧੀ ਗਠਜੋੜ ਨੇ ਇਮਰਾਨ ਖਾਨ ਸਰਕਾਰ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤੋਂ ਬਾਅਦ ਦੋਵਾਂ ਦਲਾਂ ਦਰਮਿਆਨ ਸਿਆਸੀ ਦਰਾਰ ਹੋਰ ਵਧ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸਰਕਾਰ ਅਤੇ ਵਿਰੋਧੀ ਧਿਰ 'ਚ ਘਟੋ-ਘੱਟ ਸੰਸਦ 'ਚ ਬਿਹਤਰ ਸੰਬੰਧ ਕਾਇਮ ਰੱਖਣ ਦੇ ਉਦੇਸ਼ ਨਾਲ ਤਿੰਨ ਮੈਂਬਰੀ ਸਰਕਾਰੀ ਸ਼ਿਸ਼ਟਮੰਡਲ ਨੇ ਸ਼ੁੱਕਰਵਾਰ ਨੂੰ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਵਾਂ ਪੱਖਾਂ ਦਰਮਿਆਨ ਸੋਮਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਹੋਣੀ ਸੀ। ਇਸ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੰਸਦੀ ਪਾਰਟੀ ਦੀ ਸੰਸਦ ਭਵਨ 'ਚ ਮੀਟਿੰਗ ਹੋਈ, ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨਾਲ ਗੱਲਬਾਤ ਦਾ ਵਿਚਾਰ ਛੱਡ ਦਿੱਤਾ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ
ਪਾਰਟੀ ਦੀ ਇਸ ਮੀਟਿੰਗ ਨੂੰ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਵੀ ਸੰਬੋਧਿਤ ਕੀਤਾ। ਇਸ ਗੱਲ ਦੀ ਉਮੀਦ ਸੀ ਕਿ ਸਰਕਾਰ ਅਤੇ ਵਿਰੋਧੀ ਧਿਰ ਵਿਚ ਸੋਮਵਾਰ ਦੀ ਗੱਲਬਾਤ ਨਾਲ ਦੋਵਾਂ ਪੱਖਾਂ ਦਰਮਿਆਨ ਸਿਆਸੀ ਦਰਾਰ ਘੱਟ ਹੋਵੇਗੀ। ਪਰ ਗੱਲਬਾਤ ਨਾ ਹੋਣ ਕਾਰਣ ਦੋਵਾਂ ਪੱਖਾਂ ਦਰਮਿਆਨ ਸਿਆਸੀ ਪਾੜਾ ਹੋਰ ਡੂੰਘਾ ਹੋ ਗਿਆ। ਵਿਰੋਧੀ ਧਿਰ ਨੇ ਨੈਸ਼ਨਲ ਅੰਸੈਬਲੀ 'ਚ ਪ੍ਰਧਾਨ ਵੱਲ ਮੇਜ 'ਤੇ ਜੇਲ 'ਚ ਬੰਦ ਆਪਣੇ ਨੇਤਾਵਾਂ-ਸ਼ਾਹਬਾਜ਼ ਸ਼ਰੀਫ, ਖਵਾਜ਼ਾ ਆਸਿਫ ਅਤੇ ਖੁਸ਼ੀਰਦ ਸ਼ਾਹ- ਦੀ ਤਸਵੀਰ ਰੱਖੀ ਹੋਈ ਸੀ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਨੇਤਾ ਸਈਦ ਨਵੀਦ ਕਮਰ ਨੇ ਕਿਹਾ ਕਿ ਵਿਰੋਧੀ ਧਿਰ ਗੱਲਬਾਤ ਲਈ ਨਹੀਂ ਜਾਵੇਗਾ ਕਿਉਂਕਿ ਪੀ.ਐੱਮ.ਐੱਮ.-ਨਵਾਜ਼ ਸੰਸਦੀ ਪਾਰਟੀ ਦੀ ਮੀਟਿੰਗ 'ਚ ਰੁੱਝੇ ਹੋਏ ਸਨ। ਰੋਜ਼ਾਨਾ ਸਮਾਚਾਰ ਪੱਤਰ ਨੇ ਕਮਰੇ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਪੀ.ਐੱਮ.ਐੱਲ.-ਐੱਨ. ਦੇ ਬਗੈਰ ਸਰਕਾਰ ਨਾਲ ਗੱਲ਼ਬਾਤ ਨਹੀਂ ਕਰ ਸਕਦੇ ਹਾਂ। ਦੂਜੇ ਪਾਸੇ ਸੰਸਦੀ ਕਾਰਜ ਰਾਜ ਮੰਤਰੀ ਅਲੀ ਮੁਹੰਮਦ ਖਾਨ ਨੇ ਅਖਬਾਰ ਨੂੰ ਦੱਸਿਆ ਕਿ ਪੀ.ਪੀ.ਪੀ. ਦੇ ਮੈਂਬਰ (ਸਰਕਾਰ ਨਾਲ) ਮੀਟਿੰਗ ਲਈ ਆਏ ਸਨ ਪਰ ਪੀ.ਐੱਮ.ਐੱਲ.-ਐੱਨ. ਦੇ ਨੁਮਾਇੰਦਗੇ ਨਹੀਂ ਆਏ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।