ਪਾਕਿਸਤਾਨ ''ਚ ‘ਪ੍ਰਗਟਾਵੇ ਦੀ ਆਜ਼ਾਦੀ’ ਨੂੰ ਦਬਾਉਣ ਵਾਲਾ ਬਿੱਲ ਪਾਸ
Wednesday, Jan 29, 2025 - 02:40 AM (IST)
ਇਸਲਾਮਾਬਾਦ - ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਨੇ ਮੰਗਲਵਾਰ ਨੂੰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਲਈ ਤਿਆਰ ਕੀਤਾ ਗਿਆ ਇਕ ਵਿਵਾਦਪੂਰਨ ਬਿੱਲ ਪਾਸ ਕਰ ਦਿੱਤਾ।
ਇਲੈਕਟ੍ਰਾਨਿਕ ਅਪਰਾਧ ਰੋਕਥਾਮ (ਸੋਧ) ਬਿੱਲ 2025 ਜਾਂ ਪੇਕਾ ਐਕਟ ਨੂੰ ਉਦਯੋਗ ਅਤੇ ਉਤਪਾਦਨ ਮੰਤਰੀ ਰਾਣਾ ਤਨਵੀਰ ਹੁਸੈਨ ਨੇ ਹੇਠਲੇ ਸਦਨ ਦੁਆਰਾ ਮਨਜ਼ੂਰੀ ਮਿਲਣ ਤੋਂ ਕੁਝ ਦਿਨ ਬਾਅਦ ਪੇਸ਼ ਕੀਤਾ। ਇਸ ਦੇ ਵਿਰੋਧ ਵਿਚ ਪੱਤਰਕਾਰਾਂ ਨੇ ਇਸਲਾਮਾਬਾਦ, ਕਰਾਚੀ, ਲਾਹੌਰ, ਕਵੇਟਾ, ਫੈਸਲਾਬਾਦ ਤੇ ਬਹਾਵਲਨਗਰ ਵਰਗੇ ਵੱਡੇ ਸ਼ਹਿਰਾਂ ਵਿਚ ਆਪਣੇ-ਆਪ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੋਸ-ਪ੍ਰਦਰਸ਼ਨ ਕੀਤਾ।