ਪਾਕਿਸਤਾਨ ਸੰਸਦ ਹਮਲਾ ਮਾਮਲਾ: ਰਾਸ਼ਟਰਪਤੀ ਅਲਵੀ, ਵਿਦੇਸ਼ ਮੰਤਰੀ ਕੁਰੈਸ਼ੀ ਅਤੇ ਹੋਰ ਆਗੂ ਬਰੀ

Tuesday, Mar 15, 2022 - 06:05 PM (IST)

ਪਾਕਿਸਤਾਨ ਸੰਸਦ ਹਮਲਾ ਮਾਮਲਾ: ਰਾਸ਼ਟਰਪਤੀ ਅਲਵੀ, ਵਿਦੇਸ਼ ਮੰਤਰੀ ਕੁਰੈਸ਼ੀ ਅਤੇ ਹੋਰ ਆਗੂ ਬਰੀ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ 2014 ਦੇ ਸੰਸਦ ਭਵਨ 'ਤੇ ਹਮਲੇ ਦੇ ਮਾਮਲੇ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੀਨੀਅਰ ਆਗੂਆਂ ਨੂੰ ਬਰੀ ਕਰ ਦਿੱਤਾ। ‘ਦਿ ਡਾਨ ਨਿਊਜ਼’ ਵਿੱਚ ਛਪੀ ਖ਼ਬਰ ਮੁਤਾਬਕ ਪਾਰਟੀ ਦੇ ਜਿਨ੍ਹਾਂ ਹੋਰ ਆਗੂਆਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਯੋਜਨਾ ਅਤੇ ਵਿਕਾਸ ਮੰਤਰੀ ਅਸਦ ਉਮਰ, ਰੱਖਿਆ ਮੰਤਰੀ ਪਰਵੇਜ਼ ਖੱਟਕ, ਖੈਬਰ ਪਖਤੂਨਖਵਾ ਦੇ ਕਿਰਤ ਤੇ ਸੱਭਿਆਚਾਰ ਮੰਤਰੀ ਸ਼ੌਕਤ ਅਲੀ ਯੂਸਫ਼ਜ਼ਈ, ਸੈਨੇਟਰ ਏਜਾਜ਼ ਅਹਿਮਦ ਚੌਧਰੀ ਅਤੇ ਪਾਰਟੀ ਦੇ ਸਾਬਕਾ ਮੈਂਬਰ ਜਹਾਂਗੀਰ ਤਰੀਨ ਅਤੇ ਅਲੀਮ ਖਾਨ ਸ਼ਾਮਲ ਹਨ।  

ਰਾਸ਼ਟਰਪਤੀ ਅਲਵੀ ਦੀ ਅਰਜ਼ੀ ਅਤੇ ਉਹਨਾਂ ਨੂੰ ਬਰੀ ਕੀਤੇ ਜਾਣ ਨੂੰ ਲੈ ਕੇ ਪਾਰਟੀ ਦੇ ਹੋਰ ਨੇਤਾਵਾਂ ਦੀਆਂ ਪਟੀਸ਼ਨਾਂ 'ਤੇ ਜੱਜ ਮੁਹੰਮਦ ਅਲੀ ਵੜੈਚ ਨੇ ਫ਼ੈਸਲਾ ਸੁਣਾਇਆ। ਪਾਰਟੀ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਕਤੂਬਰ 2020 ਵਿੱਚ ਹੀ ਬਰੀ ਕਰ ਦਿੱਤਾ ਸੀ। 2014 ਵਿੱਚ ਤਤਕਾਲੀ ਪੀਐਮਐਲ-ਐਨ ਸਰਕਾਰ ਵਿਰੁੱਧ ਪੀਟੀਆਈ ਦੇ ਧਰਨੇ ਪ੍ਰਦਰਸ਼ਨਾਂ ਦੌਰਾਨ ਪੀਟੀਵੀ ਅਤੇ ਸੰਸਦ 'ਤੇ ਹਮਲਾ ਕਰਨ ਲਈ ਰਾਸ਼ਟਰਪਤੀ ਅਤੇ ਹੋਰ ਨੇਤਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਰਾਸ਼ਟਰਪਤੀ ਅਲਵੀ ਨੇ ਇਸ ਤੋਂ ਪਹਿਲਾਂ ਇਸ ਕੇਸ ਵਿੱਚ ਵਿਸ਼ੇਸ਼ ਛੋਟ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਏਟੀਸੀ ਸਾਹਮਣੇ ਪੇਸ਼ ਹੋਣ ਦਾ ਵਿਕਲਪ ਚੁਣਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ -ਯੂਰਪੀ ਸੰਘ ਦੇ ਤਿੰਨ ਦੇਸ਼ਾਂ ਦੇ ਨੇਤਾ ਜਾ ਰਹੇ ਹਨ ਯੂਕ੍ਰੇਨ, ਰੱਖਣਗੇ ਠੋਸ ਮਦਦ ਦਾ ਪ੍ਰਸਤਾਵ

ਪੀਟੀਆਈ ਅਤੇ ਪਾਕਿਸਤਾਨੀ ਅਵਾਮੀ ਤਹਿਰੀਕ (ਪੀਏਟੀ) ਦੇ ਸੈਂਕੜੇ ਕਾਰਕੁਨਾਂ ਅਤੇ ਪ੍ਰਦਰਸ਼ਨਕਾਰੀਆਂ ਨੇ 31 ਅਗਸਤ, 2014 ਨੂੰ ਪੀਟੀਵੀ ਦਫ਼ਤਰ ਅਤੇ ਸੰਸਦ ਭਵਨ ਕੰਪਲੈਕਸ ਵਿੱਚ ਭੰਨ-ਤੋੜ ਕੀਤੀ ਅਤੇ ਇੱਕ ਸੀਨੀਅਰ ਪੁਲਸ ਅਧਿਕਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲੇ ਵਿਚ ਕਥਿਤ ਤੌਰ 'ਤੇ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ, ਪੀਏਟੀ ਮੁਖੀ ਤਾਹਰੀਉਲ ਕਾਦਰੀ ਅਤੇ ਕੁਝ ਹੋਰ ਨੇਤਾਵਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ : ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮਸਜਿਦ ਹਮਲੇ ਦੇ ਪੀੜਤਾਂ ਨੂੰ ਕੀਤਾ ਯਾਦ


author

Vandana

Content Editor

Related News