ਪਾਕਿ ਨੇ 18 ਅੰਤਰਰਾਸ਼ਟਰੀ ਸਹਾਇਤਾ ਸਮੂਹਾਂ ਨੂੰ ਬੰਦ ਕਰਨ ਦੇ ਦਿੱਤੇ ਆਦੇਸ਼

10/05/2018 11:30:09 PM

ਇਸਲਾਮਾਬਾਦ— ਪਾਕਿਸਤਾਨ ਨੇ 18 ਅੰਤਰਰਾਸ਼ਟਰੀ ਸਹਾਇਤਾ ਸੰਗਠਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਜਿਸ ਨਾਲ ਦੇਸ਼ ਦੇ ਸਭ ਤੋਂ ਜ਼ਰੂਰਤਮੰਦ ਲੋਕਾਂ ਸਾਹਮਣੇ ਸਹਾਇਤਾ ਮਿਲਣ ਦਾ ਖਤਰਾ ਪੈਦਾ ਹੋ ਗਿਆ ਹੈ, ਜਿਨ੍ਹਾਂ ਨੂੰ ਇਹ ਸੰਗਠਨ ਮਦਦ ਮੁਹੱਈਆ ਕਰਵਾਉਂਦੇ ਸਨ। ਅੰਤਰਰਾਸ਼ਟਰੀ ਸਹਾਇਤਾ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਰਕਾਰ ਦੀ ਇਕ ਸੂਚੀ ਮੁਤਾਬਕ ਜਿਨ੍ਹਾਂ ਸਹਾਇਤਾ ਸਮੂਹਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਉਨ੍ਹਾਂ 'ਚ ਜ਼ਿਆਦਾਤਰ ਅਮਰੀਕਾ ਦੇ ਹਨ, ਜਦਕਿ ਬਾਕੀ ਬ੍ਰਿਟੇਨ ਦੇ ਹਨ। ਸਰਕਾਰ ਦੇ ਤਾਜ਼ਾ ਆਦੇਸ਼ 'ਚ ਜਿਨ੍ਹਾਂ ਸਹਾਇਤਾ ਸਮੂਹਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਉਨ੍ਹਾਂ 'ਚ ਵਰਲਡ ਵਿਜ਼ਨ ਯੂ.ਐੱਸ., ਕੈਥੋਲਿਕ ਰਿਲੀਫ ਸਰਵਿਸ ਯੂ.ਐੱਸ. ਇੰਟਰਨੈਸ਼ਨਲ ਰਿਲੀਫ ਤੇ ਡਿਵੈਲਪਮੈਂਟ ਯੂ.ਐੱਸ. ਐਕਸ਼ਨਡ ਯੂ.ਕੇ. ਤੇ ਡੈਨਿਸ਼ ਰਿਫਿਊਜੀ ਕਾਊਂਸਿਲ, ਡੈਨਮਾਰਕ ਆਦਿ ਹਨ।
ਪਾਕਿਸਤਾਨ ਦੀ ਨਵੀਂ ਸਰਕਾਰ ਵੱਲੋਂ ਇਸ ਸਬੰਧ 'ਚ ਕੋਈ ਅਧਿਕਾਰਕ ਸਪੱਸ਼ਟੀਕਰਨ ਨਹੀਂ ਆਇਆ ਹੈ ਤੇ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨਾਲ ਸਹਾਇਤਾ ਸਮੂਹਾਂ ਨੂੰ ਬੰਦ ਕੀਤੇ ਜਾਣ ਨਾਲ ਸਬੰਧਿਤ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸੂਚਨਾ ਮੰਤਰਾਲਾ ਤੇ ਵਿਦੇਸ਼ ਮੰਤਰੀ ਨੇ ਪ੍ਰਤੀਕਿਰਿਆ ਲਈ ਏ.ਪੀ. ਦੇ ਅਪੀਲਾਂ ਦਾ ਕੋਈ ਜ਼ਵਾਬ ਨਹੀਂ ਦਿੱਤਾ। ਪਲਾਨ ਇੰਟਰਨੈਸ਼ਨਲ ਦੇ ਕੈਂਟ੍ਰੀ ਨਿਦੇਸ਼ਕ ਇਮਰਾਨ ਯੁਸੂਫ ਸ਼ਾਮੂ ਨੇ ਦੱਸਿਆ ਕਿ ਸੰਗਠਨਾਂ ਨੂੰ ਆਪਣਾ ਸਾਮਾਨ ਚੁੱਕਣ ਲਈ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਪਲਾਨ ਇੰਟਰਨੈਸ਼ਨਲ ਨੂੰ ਦੱਸਿਆ ਗਿਆ ਕਿ ਉਸ ਦੇ ਰਜਿਸਟ੍ਰੇਸ਼ਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਸੰਗਠਨ ਦਾ ਮੁੱਖ ਦਫਤਰ ਬ੍ਰਿਟੇਨ 'ਚ ਹੈ ਤੇ ਇਹ ਇਕ ਵਿਸ਼ਵ ਪੱਧਰੀ ਸੰਗਠਨ ਹੈ ਜੋ ਸਿੱਖਿਆ ਤੇ ਬੱਚਿਆਂ ਦੇ ਅਧਿਕਾਰਾਂ 'ਤੇ ਧਿਆਨ ਕੇਂਦਰਿਤ ਕਰਦਾ ਹੈ।


Related News