ਪਾਕਿ ''ਚ ਮਹਿੰਗਾਈ ਆਪਣੇ ਸਿਖਰ ''ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

Tuesday, Mar 09, 2021 - 09:05 PM (IST)

ਪਾਕਿ ''ਚ ਮਹਿੰਗਾਈ ਆਪਣੇ ਸਿਖਰ ''ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਇਸਲਾਮਾਬਾਦ-ਪਾਕਿਸਤਾਨ 'ਚ ਮਹਿੰਗਾਈ ਆਪਣੇ ਸਿਖਰ 'ਤੇ ਹੈ ਅਤੇ ਜਨਤਾ ਪ੍ਰੇਸ਼ਾਨ ਹੈ। ਮੁਰਗੇ ਅਤੇ ਮੀਟ ਦੀਆਂ ਕੀਮਤਾਂ ਅਚਾਨਕ ਵਧ ਗਈਆਂ ਹਨ ਜਿਸ ਦੇ ਚੱਲਦੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਆਵਾਮ ਦੇ ਨਿਸ਼ਾਨੇ 'ਤੇ ਹਨ। ਮੁਰਗੇ ਅਤੇ ਮੀਟ ਤੋਂ ਇਲਾਵਾ ਪਾਕਿਸਤਾਨ 'ਚ ਅੰਡੇ ਅਤੇ ਅਦਰਕ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਪਾਕਿਸਤਾਨ ਦੇ ਰਾਵਲਪਿੰਡੀ 'ਚ ਅੰਡੇ ਦੀ ਕੀਮਤ 350 ਰੁਪਏ ਪ੍ਰਤੀ ਦਰਜਨ ਹੋ ਚੁੱਕੀ ਹੈ ਅਤੇ ਇਕ ਕਿਲੋ ਅਦਰਕ ਇਥੇ 1000 ਰੁਪਏ 'ਚ ਵਿਕ ਰਿਹਾ ਹੈ।

ਪਾਕਿਸਤਾਨ ਪਹਿਲਾਂ ਹੀ ਆਟੇ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਹੁਣ ਵਾਰੀ ਰਸੋਈ ਦੀਆਂ ਦੂਜੀਆਂ ਚੀਜ਼ਾਂ ਦੀ ਹੈ। ਪਾਕਿਸਤਾਨ ਦੀ ਇਕ ਨਿਊਜ਼ ਰਿਪੋਰਟ ਮੁਤਾਬਕ ਕਰਾਚੀ 'ਚ ਜ਼ਿੰਦਾ ਮੁਰਗੇ ਦੀ ਕੀਮਤ 370 ਰੁਪਏ ਅਤੇ ਮੀਟ 500 ਰੁਪਏ ਪ੍ਰਤੀ ਕਿਲੋ ਹੋ ਚੁੱਕੀ ਹੈ। ਉਥੇ ਲਾਹੌਰ 'ਚ ਚਿਕਨ ਦੀ ਕੀਮਤ 365 ਰੁਪਏ ਪ੍ਰਤੀ ਕਿਲੋ ਦਸੀ ਜਾ ਰਹੀ ਹੈ। ਲੋਕਾਂ 'ਚ ਇਸ ਮਹਿੰਗਾਈ ਨੂੰ ਲੈ ਕੇ ਗੁੱਸਾ ਹੈ।

ਇਹ ਵੀ ਪੜ੍ਹੋ -'ਕੋਵਿਡ-19 ਵਿਰੁੱਧ ਲੜਾਈ 'ਚ ਮੋਹਰੀ ਹੈ ਭਾਰਤ, ਉਸ ਦੀ ਟੀਕਾ ਨੀਤੀ ਵੀ ਸਭ ਤੋਂ ਵਧੀਆ'

ਪਾਕਿ 'ਚ ਗੈਸ ਦੀ ਕਮੀ ਅਤੇ ਖੰਡ 81 ਰੁਪਏ ਕਿਲੋ
ਮੀਟ ਅਤੇ ਸਬਜ਼ੀਆਂ ਤੋਂ ਇਲਾਵਾ ਪਾਕਿਸਤਾਨ 'ਚ ਲੋਕਾਂ ਨੂੰ ਗੈਸ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2021 ਦੀ ਸ਼ੁਰੂਆਤ ਤੋਂ ਹੀ ਗੁਆਂਢੀ ਦੇਸ਼ ਗੈਸ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ 'ਚ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਕਿੰਨੇ ਗੰਭੀਰ ਹਨ। ਬੀਤੀ ਦਿਨੀਂ ਇਮਰਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪਾਕਿਸਤਾਨ 'ਚ ਖੰਡ 81 ਰੁਪਏ ਕਿਲੋ ਵਿਕ ਰਹੀ ਹੈ। ਇਹ ਉਨ੍ਹਾਂ ਦੀ ਸਰਕਾਰ ਦੀ ਵੱਡੀ ਸਫਲਤਾ ਹੈ। ਉਨ੍ਹਾਂ ਦੀਆਂ ਨੀਤੀਆਂ ਦੇ ਚੱਲਦੇ ਹੀ ਖੰਡ ਦੀ ਕੀਮਤ 102 ਰੁਪਏ ਤੋਂ 81 ਰੁਪਏ ਕਿਲੋ ਹੋ ਗਈ ਹੈ।

ਇਹ ਵੀ ਪੜ੍ਹੋ -ਕਜ਼ਾਕਿਸਤਾਨ 'ਚ 33 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News