ਅਜ਼ਹਰ ਨੂੰ ਲੈ ਕੇ ਕਿਸੇ ਦਬਾਅ ''ਚ ਨਹੀਂ ਆਵੇਗਾ ਪਾਕਿਸਤਾਨ: ਵਿਦੇਸ਼ ਮੰਤਰਾਲਾ
Friday, Apr 19, 2019 - 01:00 AM (IST)

ਇਸਲਾਮਾਬਾਦ— ਪਾਕਿਸਤਾਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਵੀਰਵਾਰ ਨੂੰ ਇਥੇ ਕਿਹਾ ਕਿ ਮਸੂਦ ਅਜ਼ਹਰ 'ਤੇ ਪਾਬੰਦੀ ਲਾਉਣ ਦੇ ਮੁੱਦੇ 'ਤੇ ਉਨ੍ਹਾਂ ਦਾ ਦੇਸ਼ ਕਿਸੇ ਦੇ ਦਬਾਅ 'ਚ ਨਹੀਂ ਆਵੇਗਾ। ਇਕ ਦਿਨ ਪਹਿਲਾਂ ਹੀ ਚੀਨ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਸੀ ਕਿ ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਮੁੱਦੇ 'ਤੇ ਆਪਣੀ ਤਕਨੀਕੀ ਰੋਕ ਹਟਾਉਣ ਲਈ ਅਲਟੀਮੇਟਮ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਅਜ਼ਹਰ ਦੇ ਬਾਰੇ 'ਚ ਪਾਕਿਸਤਾਨ ਦਾ ਸਪੱਸ਼ਟ ਰੁਖ ਹੈ। ਭਾਰਤ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ 14 ਫਰਵਰੀ ਨੂੰ ਹੋਏ ਘਾਤਕ ਹਮਲੇ ਦੇ ਪਿੱਛੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸੀ। ਅਜ਼ਹਰ ਦੇ ਮੁੱਦੇ 'ਤੇ ਫੈਸਲ ਨੇ ਕਿਹਾ ਕਿ ਪਾਕਿਸਤਾਨ ਇਸ ਸਬੰਧ 'ਚ ਜੋ ਵੀ ਫੈਸਲਾ ਕਰੇਗਾ, ਉਹ ਉਸ ਦੇ ਰਾਸ਼ਟਰੀ ਹਿੱਤ 'ਚ ਹੋਵੇਗਾ। ਪਾਕਿਸਤਾਨ ਕਿਸੇ ਦੇ ਦਬਾਅ 'ਚ ਨਹੀਂ ਆਵੇਗਾ।