FATF ਦੀ ਪਾਕਿ ਨੂੰ ਆਖਰੀ ਚਿਤਾਵਨੀ, ਮਿਲਿਆ ਫਰਵਰੀ 2020 ਤੱਕ ਦਾ ਅਲਟੀਮੇਟਮ

10/18/2019 3:29:01 PM

ਇਸਲਾਮਾਬਾਦ— ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਆਖਰੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਐੱਫ.ਏ.ਟੀ.ਐੱਫ. ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਫਰਵਰੀ 2020 ਤੱਕ ਪੂਰੀ ਤਰ੍ਹਾਂ ਨਾਲ ਅੱਤਵਾਦੀਆਂ ਦੇ ਖਿਲਾਫ ਆਪਣੀ ਕਾਰਜ ਯੋਜਨਾ ਨੂੰ ਪੂਰਾ ਕਰਨਾ ਹੋਵੇਗਾ ਨਹੀਂ ਤਾਂ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ 'ਚ ਐੱਫ.ਏ.ਟੀ.ਐੱਫ. ਮੈਂਬਰਾਂ ਨੂੰ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਾਂ 'ਤੇ ਵਿਸ਼ੇਸ਼ ਧਿਆਨ ਦੇਣ ਲਈ ਆਪਣੇ ਵਿੱਤੀ ਸੰਸਥਾਨਾਂ ਨੂੰ ਸਲਾਹ ਦੇਣ ਦੀ ਅਪੀਲ ਕੀਤੀ ਗਈ ਹੈ।

ਗ੍ਰੇ ਲਿਸਟ 'ਚ ਰਹੇਗਾ ਪਾਕਿਸਤਾਨ
ਐੱਫ.ਏ.ਟੀ.ਐੱਫ. ਨੇ ਰਾਇਸ਼ੁਮਾਰੀ ਨਾਲ ਤੈਅ ਕੀਤਾ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਰੱਖਿਆ ਜਾਵੇਗਾ। ਐੱਫ.ਏ.ਟੀ.ਐੱਫ. ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਵਿੱਤ ਪੋਸ਼ਣ 'ਤੇ ਲਗਾਮ ਲਗਾਉਣ ਦੇ 27 'ਚੋਂ ਸਿਰਫ 5 ਕਾਰਵਾਈ ਬਿੰਦੂਆਂ 'ਤੇ ਹੀ ਕੰਮ ਕਰ ਸਕਿਆ। ਐੱਫ.ਏ.ਟੀ.ਐੱਫ. ਦਾ ਕਹਿਣਾ ਹੈ ਕਿ 27 ਐਕਸ਼ਨ ਪਲਾਨ ਦੇ ਖਰਾਬ ਪ੍ਰਦਰਸ਼ਨ ਦੇ ਆਧਾਰ 'ਤੇ ਪਾਕਿਸਤਾਨ ਨੂੰ ਗ੍ਰੇ ਲਿਸਟ 'ਚ ਬਣਾਏ ਰੱਖਣ 'ਤੇ ਸਹਿਮਤੀ ਬਣੀ ਹੋਈ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਐੱਫ.ਏ.ਟੀ.ਐੱਫ. ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਪਾਕਿਸਤਾਨ ਨੂੰ ਫਰਵਰੀ 2020 ਤੱਕ ਲਈ ਗ੍ਰੇ ਸੂਚੀ 'ਚ ਪਾਇਆ ਗਿਆ ਹੈ। ਦੱਸ ਦਈਏ ਕਿ ਪੈਰਿਸ ਸਥਿਤ ਅੱਤਵਾਦੀਆਂ ਦੇ ਵਿੱਤ ਪੋਸ਼ਣ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ 'ਤੇ ਇਹ ਕਾਰਵਾਈ ਕੀਤੀ ਹੈ। ਅਜਿਹੀ ਕਾਰਵਾਈ ਪਾਕਿਸਤਾਨ ਵਲੋਂ ਅੱਤਵਾਦੀਆਂ ਦੇ ਵਿੱਤ ਪੋਸ਼ਣ ਤੇ ਕਾਲੇ ਧਨ ਦੀ ਵਰਤੋਂ ਕਰਨ ਕਾਰਨ ਕੀਤੀ ਗਈ ਹੈ। ਪਾਕਿਸਤਾਨ 'ਤੇ ਅੱਤਵਾਦੀਆਂ ਨੂੰ ਆਰਥਿਕ ਮਦਦ ਪਹੁੰਚਾਉਣ ਦੇ ਦੋਸ਼ ਹਨ। ਉਹ ਆਪਣੇ ਦੇਸ਼ 'ਚ ਅੱਤਵਾਦ ਨੂੰ ਬੜਾਵਾ ਦਿੰਦਾ ਹੈ ਤੇ ਉਨ੍ਹਾਂ ਦੀ ਪਨਾਹਗਾਹ ਬਣਿਆ ਹੋਇਆ ਹੈ।


Baljit Singh

Content Editor

Related News