ਪਾਕਿ ''ਚ ਕੋਰੋਨਾ ਦੇ 1452 ਨਵੇਂ ਮਾਮਲੇ ਤੇ 33 ਲੋਕਾਂ ਦੀ ਮੌਤ

Thursday, May 14, 2020 - 06:32 PM (IST)

ਪਾਕਿ ''ਚ ਕੋਰੋਨਾ ਦੇ 1452 ਨਵੇਂ ਮਾਮਲੇ ਤੇ 33 ਲੋਕਾਂ ਦੀ ਮੌਤ

ਇਸਲਾਮਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਇਨਫੈਕਸਨ ਦੇ 1452 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਨਫੈਕਟਿਡਾਂ ਦੀ ਗਿਣਤੀ 35,788 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 33 ਹੋਰ ਲੋਕਾਂ ਦੀ ਮੌਤ ਦੋ ਨਾਲ ਮ੍ਰਿਤਕਾਂ ਦੀ ਗਿਣਤੀ 770 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਪੰਜਾਬ ਸੂਬੇ ਵਿਚ ਕੋਰੋਨਾਵਾਇਰਸ ਦੇ 13561, ਸਿੰਧ ਵਿਚ 13341, ਖੈਬਰ-ਪਖਤੂਨਖਵਾ ਵਿਚ 5252, ਬਲੋਚਿਸਤਾਨ ਵਿਚ 2239, ਇਸਲਾਮਾਬਾਦ ਵਿਚ 822, ਗਿਲਗਿਤ-ਬਾਲਟੀਸਤਾਨ ਵਿਚ 482 ਅਤੇ ਮਕਬੂਜ਼ਾ ਕਸ਼ਮੀਰ ਵਿਚ 91 ਮਾਮਲੇ ਸਾਹਮਣੇ ਆਏ ਹਨ।

ਪਾਕਿਸਤਾਨ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 1452 ਨਵੇਂ ਮਰੀਜ਼ ਆਉਣ ਦੇ ਨਾਲ ਦੇਸ ਵਿਚ ਪੀੜਤਾਂ ਦੀ ਕੁੱਲ ਗਿਣਤੀ 35,788 ਹੋ ਗਈ ਹੈ। ਉਸਨੇ ਦੱਸਿਆ ਕਿ ਕੁੱਲ 9695 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਸਬੰਧੀ 330,750 ਲੋਕਾਂ ਦੀ ਜਾਂਚ ਕੀਤੀ ਗਈ ਹੈ। ਜਿਹਨਾਂ ਵਿਚੋਂ 13051 ਲੋਕਾਂ ਦੀ ਜਾਂਚ ਬੀਤੇ 24 ਘੰਟਿਆਂ ਵਿਚ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੋ ਪਾਕਿਸਤਾਨ ਚੈਪਟਰ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਸਥਾਨਕ ਲੋਕਾਂ ਵਿਚ ਇਨਫੈਕਸ਼ਨ ਦੇ ਫੈਲਣ ਦੀ ਦਰ ਜ਼ਿਆਦਾ ਹੈ ਜੋ ਖਤਰਨਾਕ ਹੈ। 

ਪੜ੍ਹੋ ਇਹ ਅਹਿਮ ਖਬਰ- ਖੋਜ ਕਰਤਾਵਾਂ ਦੀ ਚਿਤਾਵਨੀ, ਐਮਾਜ਼ਾਨ ਦੇ ਜੰਗਲਾਂ ਤੋਂ ਆ ਸਕਦੀ ਹੈ ਅਗਲੀ ਮਹਾਮਾਰੀ

ਬਲੋਚਿਸਤਾਨ ਵਿਚ ਸਥਾਨਕ ਇਨਫੈਕਸ਼ਨ ਦੇ ਸਭ ਤੋਂ ਵੱਧ 93 ਫੀਸਦੀ ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਸਿੰਧ ਵਿਚ 92 ਫੀਸਦੀ, ਪੰਜਾਬ ਵਿਚ 85 ਫੀਸਦੀ, ਖੈਬਰ ਪਖਤੂਨਖਵਾ ਵਿਚ 84 ਫੀਸਦੀ ਅਤੇ ਗਿਲਗਿਤ-ਬਾਲਟੀਸਤਾਨ ਵਿਚ 63 ਫੀਸਦੀ ਮਾਮਲੇ ਸਾਹਮਣੇ ਆਏ। ਇਸ ਦੌਰਾਨ ਪੇਸ਼ਾਵਰ ਹਾਈ ਕੋਰਟ ਨੂੰ 31 ਮਈ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਹਾਈ ਕੋਰਟ ਦੇ ਕੁਝ ਕਰਮਚਾਰੀਆਂ ਦੇ ਕੋਰੋਨਾਵਾਇਰਸ ਨਾਲ ਪੀੜਤ ਪਾਏ ਜਾਣ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਉੱਥੇ ਪਾਕਿਸਤਾਨ ਸਰਕਾਰ ਨੇ ਬੀਤੇ ਹਫਤੇ ਐਲਾਨ ਕੀਤਾ ਸੀ ਕਿ ਉਹ ਲਾਕਡਾਊਨ ਨੂੰ ਲੜੀਬੱਧ ਤਰੀਕੇ ਨਾਲ ਹਟਾਉਣਾ ਸ਼ੁਰੂ ਕਰੇਗੀ ਕਿਉਂਕਿ ਇਸ ਦਾ ਅਰਥਵਿਵਸਥਾ ਅਤੇ ਕਾਰਜਬਲ 'ਤੇ ਕਾਫੀ ਅਸਰ ਪੈ ਰਿਹਾ ਹੈ।


author

Vandana

Content Editor

Related News