ਪਾਕਿ : ਮਸਜਿਦਾਂ 'ਚ ਇਸ ਵਾਰ ਅਤਾ ਨਹੀਂ ਹੋਵੇਗੀ ਜੁਮੇ ਦੀ ਨਮਾਜ਼, ਫਤਵਾ ਜਾਰੀ

Thursday, Mar 26, 2020 - 03:17 PM (IST)

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਦੇ ਖਤਰੇ ਨੂੰ ਇਸਲਾਮਿਕ ਦੇਸ਼ ਹੁਣ ਗੰਭੀਰਤਾ ਨਾਲ ਲੈ ਰਹੇ ਹਨ।ਇਸ ਕਾਰਨ ਸਮਾਜਿਕ ਸਮਾਰੋਹਾਂ ਅਤੇ ਨਮਾਜ਼ਾਂ 'ਤੇ ਰੋਕ ਲਗਾਉਣ ਦੀ ਦਿਸ਼ਾ ਵਿਚ ਕਦਮ ਚੁੱਕੇ ਜਾ ਰਹੇ ਹਨ। ਸਮੂਹਿਕ ਨਮਾਜ਼ਾਂ 'ਤੇ ਰੋਕ ਲਗਾਉਣ ਲਈ ਮਿਸਰ ਦੀ ਅਲ ਅਜ਼ਹਰ ਯੂਨੀਵਰਸਿਟੀ ਦੇ ਧਾਰਮਿਕ ਆਗੂਆਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਦੀ ਅਪੀਲ 'ਤੇ ਫਤਵਾ ਜਾਰੀ ਕੀਤਾ ਹੈ। ਇਸ ਫਤਵੇ ਵਿਚ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਕੱਲ ਸ਼ੁੱਕਰਵਾਰ ਨੂੰ ਹੋਣ ਵਾਲੀ ਜੁਮੇ ਦੀ ਨਮਾਜ਼ ਨੂੰ ਰੱਦ ਕਰਨ ਦੀ ਇਜਾਜ਼ਤ ਦਿੱਤੀ ਗਈ।ਇਸ ਫਤਵੇ ਦਾ ਉਦੇਸ਼ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਕ ਜਗ੍ਹਾ 'ਤੇ ਇਕੱਠੇ ਹੋਣ ਤੋਂ ਰੋਕਣਾ ਹੈ। ਪਾਕਿਸਤਾਨ ਦੀ ਪ੍ਰਮੁੱਖ ਵੈਬਸਾਈਟ ਡਾਨ 'ਤੇ ਇਸ ਬਾਰੇ ਵਿਚ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

ਵੈਬਸਾਈਟ ਦੇ ਮੁਤਾਬਕ ਨਮਾਜ਼ 'ਤੇ ਰੋਕ ਲਗਾਏ ਜਾਣ ਦੀ ਸੂਚਨਾ ਨੂੰ ਰਾਸ਼ਟਰਪਤੀ ਆਰਿਫ ਅਲਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਟਵੀਟ ਕੀਤਾ ਹੈ। ਇਸ ਵਿਚ ਉਹਨਾਂ ਨੇ ਲਿਖਿਆ,''ਮੈਂ ਅਲ-ਅਜ਼ਹਰ ਯੂਨੀਵਰਸਿਟੀ ਦੇ ਗ੍ਰੈਂਡ ਇਮਾਮ ਸ਼ੇਖ ਅਤੇ ਕੋਰੋਨਾਵਾਇਰਸ ਹਮਲੇ ਦੇ ਦੌਰਾਨ ਮਸਜਿਦਾਂ ਵਿਚ ਫਰਾਜ਼ ਜਮਾਤ ਅਤੇ ਜੁਮੇ ਦੀ ਨਮਾਜ ਦੇ ਸੰਬੰਧ ਵਿਚ ਸਾਡਾ ਮਾਰਗ ਦਰਸ਼ਨ ਪ੍ਰਦਾਨ ਕਰਨ ਦੀ ਆਪਣੇ ਨਿੱਜੀ ਅਪੀਲ ਦਾ ਜਵਾਬ ਦੇਣ ਲਈ ਧੰਨਵਾਦ ਕਰਦਾ ਹਾਂ।''

 

ਰਾਸ਼ਟਰਪਤੀ ਅਲਵੀ ਨੇ ਪਾਕਿਸਤਾਨ ਵਿਚ ਮਿਸਰ ਦੇ ਰਾਜਦੂਤ ਦੇ ਮਾਧਿਅਮ ਨਾਲ ਨਮਾਜ਼ ਦੇ ਬਾਰੇ ਵਿਚ ਅਲ-ਅਜ਼ਹਰ ਯੂਨੀਵਰਸਿਟੀ ਦੇ ਆਗੂਆਂ ਤੋਂ ਮਾਰਗ ਦਰਸ਼ਨ ਮੰਗਿਆ ਸੀ। ਅਲ-ਅਜ਼ਹਰ ਯੂਨੀਵਰਸਿਟੀ ਅਜਿਹੇ ਮੌਕਿਆਂ 'ਤੇ ਆਪਣੀ ਰਾਏ ਰੱਖਦੀ ਹੈ ਅਤੇ ਜਿਹੜੇ ਦੇਸ਼ ਉਹਨਾਂ ਕੋਲੋਂ ਸੁਝਾਅ ਮੰਗਦੇ ਹਨ ਉਹ ਉਹਨਾਂ ਨੂੰ ਸੁਝਾਅ ਵੀ ਦਿੰਦੀ ਹੈ। 

ਇਸੇ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਸੁਝਾਅ ਦੇ ਬਾਅਦ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਅਦਾ ਕੀਤੀ ਜਾਣ ਵਾਲੀ ਨਮਾਜ਼ 'ਤੇ ਰੋਕ ਲਗਾ ਦਿੱਤੀ। ਉਹਨਾਂ ਨੇ ਦੇਸ਼ ਵਿਚ ਧਾਰਮਿਕ ਆਗੂਆਂ ਨੂੰ ਮਿਸਰ ਦੀ ਅਲ-ਅਜ਼ਹਰ ਯੂਨੀਵਰਸਿਟੀ ਦੇ ਫਤਵੇ 'ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਜਿਸ ਨੂੰ ਕੋਰੋਨਾਵਾਇਰਸ ਚਿੰਤਾਵਾ 'ਤੇ ਸ਼ੁੱਕਰਵਾਰ ਦੀ ਨਮਾਜ਼ ਨੂੰ ਰੱਦ ਕਰਨ ਲਈ ਪੂਰੀ ਤਰ੍ਹਾਂ ਇਸਲਾਮਿਕ ਕਰਾਰ ਦਿੱਤਾ ਹੈ। ਅਲਵੀ ਨੇ ਕਿਹਾ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕੁਝ ਦੇਸ਼ਾਂ ਨੇ ਪਹਿਲਾਂ ਹੀ ਇਸ ਤਰ੍ਹਾਂ ਦੀ ਸਮੂਹਿਕ ਪ੍ਰਾਰਥਨਾ 'ਤੇ ਰੋਕ ਲਗਾ ਦਿੱਤੀ ਹੈ। ਇਹਨਾਂ ਵਿਚ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਈਰਾਨ, ਅਲਜੀਰੀਆ,ਟਿਊਨੀਸ਼ੀਆ, ਜਾਰਡਨ, ਕੁਵੈਤ, ਫਿਲਸਤੀਨ, ਤੁਰਕੀ, ਸੀਰੀਆ, ਲੇਬਨਾਨ ਅਤੇ ਮਿਸਰ ਸ਼ਾਮਲ ਹਨ। ਫਤਵੇ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਮਸਜਿਦਾਂ ਵਿਚ ਹੋਣ ਵਾਲੀਆਂ ਸਮੂਹਿਕ ਪ੍ਰਾਰਥਨਾਵਾਂ ਸਮੇਤ ਜਨਤਕ ਸਮਾਰੋਹਾਂ ਨਾਲ ਕੋਰੋਨਾਵਾਇਰਸ ਦਾ ਪ੍ਰਸਾਰ ਹੋ ਸਕਦਾ ਹੈ ਅਤੇ ਮੁਸਲਿਮ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਆਯੋਜਨਾਂ ਨੂੰ ਰੱਦ ਕਰਨ ਦਾ ਪੂਰਾ ਅਧਿਕਾਰ ਸੀ।


Vandana

Content Editor

Related News