ਸਿੰਧੂ ਨਦੀ ’ਤੇ ਡੈਮ ਬਣਾਇਆ ਤਾਂ ਕਰ ਦੇਵਾਂਗੇ ਤਬਾਹ : ਖਵਾਜਾ ਆਸਿਫ
Sunday, May 04, 2025 - 12:49 AM (IST)

ਕਰਾਚੀ– ਭਾਰਤ ਸਰਕਾਰ ਵੱਲੋਂ ਸਿੰਧੂ ਨਦੀ ਦੇ ਪਾਣੀ ਦੀ ਇਕ ਵੀ ਬੂੰਦ ਪਾਕਿਸਤਾਨ ਭੇਜਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ, ਜਿਸ ਨਾਲ ਗੁਆਂਢੀ ਦੇਸ਼ ਬੌਖਲਾ ਗਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇ ਭਾਰਤ ਸਿੰਧੂ ਨਦੀ ਦਾ ਪਾਣੀ ਰੋਕਣ ਲਈ ਡੈਮ ਬਣਾਉਂਦਾ ਹੈ ਤਾਂ ਪਾਕਿਸਤਾਨ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਦੇਵੇਗਾ।
ਇਕ ਇੰਟਰਵਿਊ ’ਚ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਸਿੰਧੂ ਦੇ ਪਾਣੀ ਨੂੰ ਰੋਕਣਾ ਹਮਲਾਵਰਪੁਣਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਮਲਾ ਸਿਰਫ ਤੋਪਾਂ ਤੇ ਗੋਲੀਆਂ ਨਾਲ ਹੀ ਨਹੀਂ ਹੁੰਦਾ, ਪਾਣੀ ਨੂੰ ਰੋਕਣਾ ਜਾਂ ਮੋੜਨਾ ਵੀ ਪਾਕਿਸਤਾਨ ’ਤੇ ਹਮਲਾ ਹੀ ਹੈ। ਜੇ ਭਾਰਤ ਨੇ ਇਸ ਤਰ੍ਹਾਂ ਦਾ ਕੋਈ ਯਤਨ ਕੀਤਾ ਤਾਂ ਪਾਕਿਸਤਾਨ ਉਸ ਸਟ੍ਰੱਕਚਰ ਨੂੰ ਤਬਾਹ ਕਰ ਦੇਵੇਗਾ।