ਪਾਕਿਸਤਾਨ ਦੇ ਮੰਦਰ ''ਚ ਭੰਨ-ਤੋੜ ਕਰਨ ਵਾਲੇ ਨਾਬਾਲਗ ਰਿਹਾਅ

02/03/2020 2:18:09 PM

ਇਸਲਾਮਾਬਾਦ— ਪਾਕਿਸਤਾਨ ਦੇ ਇਕ ਹਿੰਦੂ ਮੰਦਰ 'ਚ ਭੰਨ-ਤੋੜ ਅਤੇ ਮੂਰਤੀਆਂ ਖੰਡਤ ਕਰਨ ਦੇ ਮਾਮਲੇ 'ਚ ਹਿਰਾਸਤ 'ਚ ਲਏ ਗਏ ਚਾਰ ਨਾਬਾਲਗਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਿੰਧ ਸੂਬੇ ਦੇ ਚਾਚਰੋ ਕਸਬੇ 'ਚ ਮਾਂ ਭਟਿਆਨੀ ਦੇਵੀ ਦੇ ਮੰਦਰ 'ਚ ਭੰਨ-ਤੋੜ ਅਤੇ ਅੱਗ ਲਗਾਉਣ ਦੇ ਮਾਮਲੇ ਦੀ ਸ਼ਿਕਾਇਤ ਨੂੰ ਵਾਪਸ ਲੈ ਲਿਆ ਗਿਆ, ਜਿਸ ਮਗਰੋਂ ਨਾਬਾਲਗਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਡਾਨ ਦੀ ਰਿਪੋਰਟ ਮੁਤਾਬਕ ਚਾਰਾਂ ਨਾਬਾਲਗ ਲੜਕਿਆਂ ਦੇ ਖਿਲਾਫ ਸ਼ਿਕਾਇਤ ਕਰਨ ਵਾਲੇ ਪ੍ਰੇਮ ਕੁਮਾਰ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਉਨ੍ਹਾਂ ਕਿਹਾ,'ਸਦਭਾਵਨਾ ਤਹਿਤ ਸਥਾਨਕ ਹਿੰਦੂ ਪੰਚਾਇਤ ਦੇ ਨੇਤਾਵਾਂ ਦੇ ਕਹਿਣ 'ਤੇ ਅਜਿਹਾ ਕੀਤਾ ਗਿਆ।'' ਪ੍ਰੇਮ ਨੇ ਇਹ ਕਹਿੰਦੇ ਹੋਏ ਐੱਫ. ਆਈ. ਆਰ. ਦਰਜ ਕੀਤੀ ਸੀ ਕਿ 26 ਜਨਵਰੀ ਨੂੰ 4 ਲੋਕਾਂ ਨੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਮੂਰਤੀਆਂ 'ਚ ਵੀ ਤੋੜੀਆਂ। ਇਸ ਮਗਰੋਂ 12-15 ਸਾਲਾਂ ਵਿਚਕਾਰ ਇਨ੍ਹਾਂ ਚਾਰਾਂ ਲੜਕਿਆਂ ਨੇ ਇਹ ਸਵਿਕਾਰ ਕਰ ਲਿਆ ਸੀ ਕਿ ਉਨ੍ਹਾਂ ਨੇ ਮੰਦਰ ਦੀ ਦਾਨਪੇਟੀ 'ਚੋਂ ਪੈਸੇ ਚੋਰੀ ਕੀਤੇ ਸਨ।  ਲੋਕਾਂ ਨੇ ਇਸ ਦੀ ਨਿੰਦਾ ਵੀ ਕੀਤੀ ਸੀ। ਇਨ੍ਹਾਂ ਚਾਰਾਂ ਨੂੰ ਜ਼ਿਲਾ ਅਤੇ ਸੈਸ਼ਨ ਅਦਾਲਤ 'ਚ ਪੇਸ਼ ਕੀਤਾ ਗਿਆ। ਪ੍ਰੇਮ ਕੁਮਾਰ ਵਲੋਂ ਐੱਫ. ਆਈ. ਆਰ. ਵਾਪਸ ਲੈਣ ਦੀ ਅਪੀਲ ਦੇ ਬਾਅਦ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ।


Related News