ਕੋਵਿਡ-19 : ਪਾਕਿ ’ਚ ਵਿਆਹ ਸਮਾਰੋਹ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ
Tuesday, Nov 10, 2020 - 08:18 AM (IST)
ਇਸਲਾਮਾਬਾਦ- ਮਹਾਮਾਰੀ ਕੋਵਿਡ-19 ਦੀ ਦੂਸਰੀ ਲਹਿਰ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਦੇਸ਼ ’ਚ ਵਿਆਹ ਸਮਾਰੋਹ ਦੇ ਆਯੋਜਨ ਦੇ ਸਬੰਧ ’ਚ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ।
ਦਿਸ਼ਾ- ਨਿਰਦੇਸ਼ਾਂ ਮੁਤਾਬਕ ਵਿਆਹ ਸਮਾਰੋਹ ’ਚ ਸ਼ਾਮਲ ਲੋਕਾਂ ਨੂੰ 6 ਫੁੱਟ ਦੀ ਦੂਰੀ ਬਣਾਈ ਰੱਖਣੀ ਹੋਵੇਗੀ, ਸਮਾਰੋਹ 2 ਘੰਟੇ ਤੋਂ ਜ਼ਿਆਦਾ ਸਮਾਂ ਦਾ ਨਾ ਹੋਵੇ ਅਤੇ ਆਯੋਜਕ ਰਾਤ 10 ਵਜੇ ਪ੍ਰੋਗਰਾਮ ਖਤਮ ਕਰ ਦੇਣ।
ਇਹ ਵੀ ਪੜ੍ਹੋ- ਦੁਕਾਨਦਾਰਾਂ ਨੂੰ ਮਾਰਚ ਤੱਕ 1,000 ਕਰੋੜ ਰੁਪਏ ਦਾ ਕਰਜ਼ਾ ਦੇਵੇਗੀ Paytm
ਇਸ ਦੇ ਨਾਲ ਹੀ ਸਮਾਰੋਹ ’ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਅਤੇ ਆਯੋਜਕ ਦਾ ਮਾਸਕ ਲਾਉਣਾ ਲਾਜ਼ਮੀ ਹੈ ਅਤੇ ‘ਥਰਮਲ’ ਜਾਂਚ ਵੀ ਲਾਜ਼ਮੀ ਹੈ। ਦੱਸਿਆ ਜਾ ਰਿਹਾ ਹੈ ਕਿ ਖਾਣਾ ਸਿਰਫ ਲੰਚ ਬਾਕਸ ਵਿਚ ਖਾਣਾ ਪਵੇਗਾ ਜਾਂ ਫਿਰ ਮੇਜ਼ 'ਤੇ ਹੀ ਸਰਵਿਸ ਪੁੱਜੇਗੀ। ਲੋਕਾਂ ਨੂੰ ਘੁੰਮ-ਫਿਰ ਕੇ ਅਤੇ ਇਕੱਠੇ ਹੋ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ। ਪ੍ਰੋਗਰਾਮ ਦੇ ਪ੍ਰਬੰਧਕ ਨੂੰ ਘੱਟ ਤੋਂ ਘੱਟ 15 ਦਿਨਾਂ ਲਈ ਸਾਰੇ ਮਹਿਮਾਨਾਂ ਅਤੇ ਕਰਮਚਾਰੀਆਂ ਦੇ ਨਾਂ ਅਤੇ ਸੰਪਰਕ ਨੰਬਰ ਆਪਣੇ ਕੋਲ ਰੱਖਣੇ ਪੈਣਗੇ। ਦੱਸ ਦਈਏ ਕਿ ਰਾਜਧਾਨੀ ਇਸਲਾਮਾਬਾਦ ਵਿਚ ਵੱਧਦੇ ਕੋਰੋਨਾ ਦੇ ਮਾਮਲਿਆਂ ਕਾਰਨ ਛੋਟੀ ਤਾਲਾਬੰਦੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੀ ਕੋਰੋਨਾ ਦੀ ਬੁਰੀ ਤਰ੍ਹਾਂ ਮਾਰ ਝੱਲ ਰਿਹਾ ਹੈ। ਅਜਿਹੇ ਵਿਚ ਲੋਕਾਂ ਲਈ ਸਖ਼ਤ ਨਿਯਮ ਬਣਾਏ ਜਾ ਰਹੇ ਹਨ।