ਪਾਕਿ ਸਰਕਾਰ ਨੇ ਲਗਜ਼ਰੀ ਆਈਟਮ ਦੀ ਸਪਲਾਈ ''ਤੇ ਲੱਗਾ ਬੈਨ ਹਟਾਇਆ, ਵਿੱਤ ਮੰਤਰੀ ਦੀ ਬੈਠਕ ''ਚ ਫ਼ੈਸਲਾ

Friday, Jul 29, 2022 - 05:12 PM (IST)

ਪਾਕਿ ਸਰਕਾਰ ਨੇ ਲਗਜ਼ਰੀ ਆਈਟਮ ਦੀ ਸਪਲਾਈ ''ਤੇ ਲੱਗਾ ਬੈਨ ਹਟਾਇਆ, ਵਿੱਤ ਮੰਤਰੀ ਦੀ ਬੈਠਕ ''ਚ ਫ਼ੈਸਲਾ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਸਰਕਾਰ ਨੇ ਆਟੋਮੋਬਾਇਲ, ਸੈੱਲ ਫੋਨ ਅਤੇ ਇਲੈਕਟ੍ਰੋਨਿਕ ਵਸਤੂਆਂ ਨੂੰ ਛੱਡ ਕੇ, ਗੈਰ-ਜ਼ਰੂਰੀ ਅਤੇ ਲਗਜ਼ਰੀ ਵਸਤੂਆਂ ਦੇ ਆਯਾਤ 'ਤੇ ਮਈ 'ਚ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ। ਡਾਨ ਸਮਾਚਾਰ ਪੱਤਰ ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਦੀ ਵਿੱਕਰੀ 'ਤੇ ਡੀਲਰਾਂ ਦੇ ਕਮੀਸ਼ਨ 'ਚ ਅਸਾਧਾਰਨ 70 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਵਿੱਤ ਮੰਤਰੀ ਮਿਫਤਾਹ ਇਸਮਾਈਲ ਦੀ ਪ੍ਰਧਾਨਤਾ 'ਚ ਮੰਤਰੀ ਮੰਡਲ ਦੀ ਆਰਥਿਕ ਸਦਭਾਵਨਾ ਕਮੇਟੀ (ਈ.ਸੀ.ਸੀ) ਦੀ ਮੀਟਿੰਗ 'ਚ ਇਹ ਫ਼ੈਸਲਾ ਲਿਆ ਗਿਆ ਹੈ। 
ਕਮੇਟੀ ਨੇ ਦੋ ਲੱਖ ਟਨ ਕਣਕ ਦੇ ਲਈ ਲਗਭਗ 408 ਡਾਲਰ ਪ੍ਰਤੀ ਟਨ ਦੇ ਟੈਂਡਰ ਨੂੰ ਵੀ ਮਨਜ਼ੂਰੀ ਦਿੱਤੀ ਅਤੇ ਪਿਛਲੇ ਸਾਲ ਜੁਲਾਈ 'ਚ ਪਣਬਿਜਲੀ ਪ੍ਰਾਜੈਕਟ 'ਚ ਚੀਨੀ ਕਰਮਚਾਰੀਆਂ ਦੇ ਨੁਕਸਾਨੇ ਜਾਣ 'ਤੇ ਉਨ੍ਹਾਂ ਦੇ ਪਰਿਵਾਰ ਲਈ 1.16 ਕਰੋੜ ਡਾਲਰ ਦੇ ਸਦਭਾਵਨਾ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ 'ਚ ਹਾਈ-ਸਪੀਡ ਡੀਜ਼ਲ (ਐੱਚ.ਐੱਸ.ਡੀ.) ਦੀ ਵਿੱਕਰੀ 'ਤੇ ਡੀਲਰਾਂ ਦੇ ਕਮੀਸ਼ਨ 'ਚ 70 ਫੀਸਦੀ ਦੇ ਵਾਧੇ ਨੂੰ ਵਰਤਮਾਨ 'ਚ 4.13 ਰੁਪਏ ਤੋਂ ਵਧਾ ਕੇ ਸੱਤ ਰੁਪਏ ਪ੍ਰਤੀ ਲੀਟਰ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਪੈਟਰੋਲੀਅਮ ਸੂਬਾ ਮੰਤਰੀ ਮੁਸਾਦਿਕ ਮਲਿਕ ਵਲੋਂ 2018 'ਚ ਡੀਲਰਾਂ ਦੇ ਨਾਲ ਕੀਤੇ ਗਏ ਇਕ ਸਮਝੌਤੇ ਦੇ ਆਧਾਰ 'ਤੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜੋ ਉਸ ਸਮੇਂ ਵਿੱਤ ਮੰਤਰੀ ਦੇ ਅਹੁਦੇ 'ਤੇ ਸਨ। ਈ.ਸੀ.ਸੀ. ਨੇ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ) ਦੀ ਮੰਗ 'ਤੇ ਦੋਵਾਂ ਉਤਪਾਦਾਂ 'ਤੇ ਆਪਣੇ ਮਾਰਜਨ ਨੂੰ ਮੌਜੂਦਾ 3.68 ਰੁਪਏ ਤੋਂ ਵਧਾ ਕੇ ਸੱਤ ਰੁਪਏ ਪ੍ਰਤੀ ਲੀਟਰ ਕਰਨ ਦੀ ਮੰਗ ਕੀਤੀ ਸੀ ਪਰ ਇਸ ਨੂੰ ਵੱਖ ਤੋਂ ਲਿਆ ਜਾਵੇਗਾ, ਤਾਂ ਜੋ ਇਕ ਅਗਸਤ ਤੋਂ ਡੀਲਰਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਓ.ਐੱਮ.ਸੀ. ਇਕ ਸਤੰਬਰ ਤੋਂ ਕਦਮਾਂ 'ਚ ਕੀਮਤਾਂ 'ਚ ਇਸ ਦਾ ਵਾਧਾ ਕਰੇਗਾ। 
 


author

Aarti dhillon

Content Editor

Related News