ਪਾਕਿ : ਕਰਤਾਰਪੁਰ ਲਾਂਘੇ ਦੇ ਵਿਕਾਸ ਲਈ 16.5 ਅਰਬ ਮਨਜ਼ੂਰ
Wednesday, Mar 18, 2020 - 05:27 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਲੰਬੇ ਸਮੇਂ ਤੋਂ ਰੁਕੇ 100.68 ਅਰਬ ਦੀ ਅਨੁਮਾਨਿਤ ਲਾਗਤ ਵਾਲੇ 6 ਪ੍ਰਮੁੱਖ ਵਿਕਾਸ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿਚ 15.23 ਬਿਲੀਅਨ ਦੀ ਲਾਗਤ ਵਾਲਾ ਵਿੰਡਰ ਡੈਮ ਅਤੇ 22.92 ਬਿਲੀਅਨ ਦੀ ਕੱਛ ਨਹਿਰ ਵੀ ਸ਼ਾਮਲ ਹੈ। ਇਸ ਦੇ ਇਲਾਵਾ 16.5 ਅਰਬ ਦੀ ਰਾਸ਼ੀ ਵਾਲੇ ਕਰਤਾਰਪੁਰ ਲਾਂਘੇ ਦੇ ਵਿਕਾਸ ਪ੍ਰਾਜੈਕਟ ਵੀ ਸ਼ਾਮਲ ਹਨ।
ਇਹਨਾਂ ਪ੍ਰਾਜੈਕਟਾਂ ਨੂੰ ਰਾਸ਼ਟਰੀ ਆਰਥਿਕ ਪਰੀਸ਼ਦ ਦੀ ਕਾਰਜਕਾਰੀ ਕਮੇਟੀ (ECNEC) ਦੀ ਇਕ ਬੈਠਕ ਵਿਚ ਮਨਜ਼ੂਰੀ ਦੇ ਦਿੱਤੀ ਗਈ। ਇਸ ਬੈਠਕ ਦੀ ਪ੍ਰਧਾਨਗੀ ਵਿੱਤ ਅਤੇ ਮਾਲੀਆ 'ਤੇ ਪੀ.ਐੱਮ. ਦੇ ਸਲਾਹਕਾਰ ਡਾਕਟਰ ਹਫੀਜ਼ ਸ਼ੇਖ ਨੇ ਕੀਤੀ। ਪ੍ਰਾਜੈਕਟਾਂ ਵਿਚ 44 ਅਰਬ ਰੁਪਏ ਦਾ ਵਿਦੇਸ਼ੀ ਵਿਤਪੋਸ਼ਣ ਵੀ ਸ਼ਾਮਲ ਹੈ। ਇਹ ਪ੍ਰਾਜੈਕਟ ਵਿਸ਼ਵ ਬੈਂਕ ਵੱਲੋਂ ਵਿੱਤ ਪੋਸ਼ਿਤ ਅੰਤਰਰਾਸ਼ਟਰੀ ਵਿਕਾਸ ਮਦਦ ਦੇ 40 ਕਰੋੜ ਡਾਲਰ ਦੇ ਕਰਜ਼ ਦਾ ਇਕ ਹਿੱਸਾ ਹਨ।
ਸਾਬਕਾ ਵਿਕਾਸ ਮੰਤਰੀ ਨੇ ਕੀਤੇ ਸਵਾਲ
ਬੈਠਕ ਵਿਚ ਨਾਰੋਵਾਲ ਸਥਿਤ ਕਰਤਾਰਪੁਰ ਸਾਹਿਬ ਦੇ ਪਹਿਲੇ ਪੜਾਅ ਦੇ ਲਈ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ ਨੂੰ ਲੈ ਕੇ ਚਰਚਾ ਹੋਈ ਅਤੇ ਇਸ ਦੇ ਵਿਕਾਸ ਲਈ ਪਹਿਲਾਂ ਤੋਂ ਪ੍ਰਵਾਨਗੀ ਮਨਜ਼ੂਰ ਕੀਤੀ ਗਈ ਸੀ। ਭਾਵੇਂਕਿ ਪਾਕਿਸਤਾਨ ਦੇ ਸਾਬਕਾ ਯੋਜਨਾਬੰਦੀ ਅਤੇ ਵਿਕਾਸ ਮੰਤਰੀ ਅਤੇ ਕੱਟੜਪੰਥੀ ਸਾਂਸਦ ਅਹਿਸਾਨ ਇਕਬਾਲ ਨੇ ਜ਼ਰੂਰੀ ਰਸਮਾਂ ਪੂਰੀਆਂ ਕੀਤੇ ਬਿਨਾਂ ਇੰਨੇ ਵੱਡੇ ਪ੍ਰਾਜੈਕਟ ਦੀ ਸਾਬਕਾ ਵਾਸਤਵਿਕ ਮਨਜ਼ੂਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਇਸ ਨੂੰ ਲੈਕੇ ਵਿੱਤ ਮੰਤਰੀ ਵਿਰੁੱਧ ਜਾਂਚ ਦੀ ਮੰਗ ਕੀਤੀ।
ਪੜ੍ਹੋ ਇਹ ਅਹਿਮ ਖਬਰ- 50 ਸਾਲ ਪੁਰਾਣੇ ਗੁਰੂ ਨਾਨਕ ਸਿੱਖ ਟੈਂਪਲ ਨੂੰ ਮਿਲਿਆ ਇਤਿਹਾਸਿਕਤਾ ਦਾ ਮਾਣ
ਗੁਰਦੁਆਰਾ ਸਾਹਿਬ ਲਈ ਕੀਤੇ ਜਾਣ ਵਾਲੇ ਪ੍ਰਬੰਧ
ਜਾਣਕਾਰੀ ਮੁਤਾਬਕ ਪਾਕਿਸਤਾਨ ਨੇ 16.5 ਅਰਬ ਰੁਪਏ ਦੀ ਰਾਸ਼ੀ ਨੂੰ ਮਨਜ਼ੂਰ ਕਰ ਕੇ ਕਰਤਾਰਪੁਰ ਲਾਂਘੇ ਦੀ ਮੁੜ ਉਸਾਰੀ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਗੁਰਦੁਆਰਾ ਸਾਹਿਬ ਕੰਪਲੈਕਸ ਦੀ 3 ਏਕੜ ਜ਼ਮੀਨ ਨੂੰ 14 ਫੀਸਦੀ ਵਧਾ ਕੇ ਨੇੜਲੇ ਖੇਤਰ ਦਾ ਵਿਕਾਸ ਕੀਤਾ ਜਾਵੇਗਾ। ਇਸ ਦੇ ਇਲਾਵਾ ਇਸ ਦੇ ਆਲੇ-ਦੁਆਲੇ ਦੀ 104 ਏਕੜ ਜ਼ਮੀਨ 'ਤੇ ਸ਼ਰਧਾਲੂਆਂ ਦੇ ਠਹਿਰਣ ਅਤੇ ਹੋਰ ਸਹੂਲਤਾਂ ਦੇ ਪ੍ਰਬੰਧ ਵੀ ਕੀਤੇ ਜਾਣੇ ਹਨ।
ਬਲੋਚਿਸਤਾਨ ਵਿੰਦਰ ਪੁਲ ਪ੍ਰਾਜੈਕਟ ਨੂੰ ਮਨਜ਼ੂਰੀ
ਪਾਕਿਸਤਾਨ ਆਰਥਿਕ ਪਰੀਸ਼ਦ ਨੇ 15.23 ਅਰਬ ਰੁਪਏ ਦੀ ਲਾਗਤ ਦੇ ਬਲੋਚਿਸਤਾਨ ਵਿਚ ਵਿੰਦਰ ਪੁਲ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਲਾਸਬੇਲਾ ਜ਼ਿਲੇ ਵਿਚ ਵਿੰਦਰ ਨਦੀ 'ਤੇ ਇਸ ਪ੍ਰਾਜੈਕਟ ਨੂੰ ਲੈਕੇ ਬਲੋਚਿਸਤਾਨ ਸਰਕਾਰ ਕਾਫੀ ਸਮੇਂ ਤੋਂ ਦਬਾਅ ਪਾ ਰਹੀ ਸੀ ਪਰ ਪਰੀਸ਼ਦ ਨੇ ਪ੍ਰਾਜੈਕਟ ਨੂੰ ਇਸ ਸ਼ਰਤ ਦੇ ਨਾਲ ਮਨਜ਼ੂਰੀ ਦਿੱਤੀ ਹੈ ਕਿ ਸਥਾਨਕ ਸਰਕਾਰ ਵੱਲੋਂ ਮੁੱਖ ਪ੍ਰਾਜੈਕਟ ਦੇ ਸਮਾਂਤਰ ਕਮਾਂਡ ਖੇਤਰ ਵਿਕਾਸ ਅਤੇ ਜ਼ਮੀਨ ਪ੍ਰਾਪਤੀ ਦੇ ਕਦਮ ਚੁੱਕੇ ਜਾਣਗੇ।