ਨਕਦੀ ਦੀ ਕਮੀ ਨਾਲ ਜੂਝ ਰਿਹੈ ਪਾਕਿਸਤਾਨ, ਆਰਥਿਕਤਾ ਹਾਲੇ ਵੀ ਕਮਜ਼ੋਰ, IMF ਤੋਂ ਲੈਣਾ ਪਵੇਗਾ ਵਧੇਰੇ ਕਰਜ਼ਾ

Saturday, Nov 18, 2023 - 10:49 AM (IST)

ਨਕਦੀ ਦੀ ਕਮੀ ਨਾਲ ਜੂਝ ਰਿਹੈ ਪਾਕਿਸਤਾਨ, ਆਰਥਿਕਤਾ ਹਾਲੇ ਵੀ ਕਮਜ਼ੋਰ, IMF ਤੋਂ ਲੈਣਾ ਪਵੇਗਾ ਵਧੇਰੇ ਕਰਜ਼ਾ

ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਲਗਾਤਾਰ ਨਕਦੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਆਰਥਿਕਤਾ ਹਾਲੇ ਵੀ ਕਮਜ਼ੋਰ ਬਣੀ ਹੋਈ ਹੈ। ਪਾਕਿਸਤਾਨ ਦੀ ਕਾਰਜਵਾਹਕ ਵਿੱਤ ਮੰਤਰੀ ਸ਼ਮਸ਼ਾਦ ਅਖਤਰ ਨੇ ਕਿਹਾ ਕਿ ਦੇਸ਼ ਨੂੰ ਕੁੱਝ ਸਮੇਂ ਲਈ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ ਵਧੇਰੇ ਕਰਜ਼ਾ ਲੈਣਾ ਹੋਵੇਗਾ। ਸਮਾਚਾਰ ਪੱਤਰ ‘ਡਾਨ’ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਅਖਤਰ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪਾਕਿਸਤਾਨ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵੱਡੇ ਵਿੱਤੀ ਸੁਧਾਰ ਕਰਨ ਦੀ ਲੋੜ ਹੈ। ਅਖਤਰ ਨੇ ਕਿਹਾ ਕਿ ਅਗਲਾ ਆਈ. ਐੱਮ. ਐੱਫ. ਪ੍ਰੋਗਰਾਮ ਬੇਹੱਦ ਜ਼ਰੂਰੀ ਹੈ, ਕਿਉਂਕਿ ਆਰਥਿਕਤਾ ’ਚ ਸਥਿਰਤਾ ਆਈ ਹੈ ਪਰ ਇਹ ਹਾਲੇ ਬਹੁਤ ਨਾਜ਼ੁਕ ਹੈ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਦੇਸ਼ ਇਸ ਤੋਂ ਬਿਨਾਂ ਨਹੀਂ ਬਚੇਗਾ
ਖ਼ਬਰ ਮੁਤਾਬਕ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਅਸੀਂ ਬਰਾਦਮ ਅਤੇ ਘਰੇਲੂ ਸੋਮਿਆਂ ਨੂੰ ਵਧਾਉਣ ’ਚ ਸਮਰੱਥ ਨਹੀਂ ਹੋ ਜਾਂਦੇ, ਸਾਨੂੰ ਇਕ ਹੋਰ ਪ੍ਰੋਗਰਾਮ ਦੀ ਲੋੜ ਪਵੇਗੀ। ਉਨ੍ਹਾਂ ਨੇ ਇਹ ਟਿੱਪਣੀ ਪਾਕਿਸਤਾਨ ਸਰਕਾਰ ਅਤੇ ਆਈ. ਐੱਮ. ਐੱਫ. ਵਲੋਂ ਕਰਮਚਾਰੀ ਪੱਧਰ ਦੇ ਸਮਝੌਤੇ ਨਾਲ ਜਾਰੀ ਤਿੰਨ ਅਰਬ ਅਮਰੀਕੀ ਡਾਲਰ ਦੇ ‘ਸਟੈਂਡ-ਬਾਏ’ ਸਮਝੌਤੇ ਦੀ ਸਮੀਖਿਆ ਦੀ ਸਮਾਪਤੀ ਤੋਂ ਇਕ ਦਿਨ ਬਾਅਦ ਕੀਤੀ।

ਇਹ ਵੀ ਪੜ੍ਹੋ - ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ, ਅਸਮਾਨੀ ਪੁੱਜੇ ਹਵਾਈ ਕਿਰਾਏ

ਇਸ ਸਮਝੌਤੇ ਨਾਲ ਪਾਕਿਸਤਾਨ ਨੂੰ ਦੂਜੀ ਕਿਸ਼ਤ ’ਚ 70 ਕਰੋੜ ਅਮਰੀਕੀ ਡਾਲਰ ਮਿਲਣ ਦਾ ਰਾਹ ਪੱਧਰਾ ਹੋਇਆ ਹੈ। ਅਖਤਰ ਨੇ ਕਿਹਾ ਕਿ ਲੰਬੇ ਸਮੇਂ ਦੇ ਸੁਧਾਰਾਂ ਤੋਂ ਇਲਾਵਾ ਹੁਣ ਕੋਈ ਹੋਰ ਬਦਲ ਨਹੀਂ ਹੈ। ਦੇਸ਼ ਇਸ ਤੋਂ ਬਿਨਾਂ ਨਹੀਂ ਬਚੇਗਾ। ਸੰਭਵ ਹੀ ਸਾਨੂੰ ਇਕ ਹੋਰ ਵਿਸਤਾਰਿਤ ਫੰਡ ਸਹੂਲਤ ਚਾਹੀਦੀ ਹੋਵੇਗੀ। ਅਸੀਂ ਆਈ. ਐੱਮ. ਐੱਫ. ਨਾਲ ਬਣੇ ਰਹਾਂਗੇ।

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਪਾਕਿਸਤਾਨ ਦਾ ਆਰਥਿਕ ਸੰਕਟ
ਪਾਕਿਸਤਾਨ ਦੀ ਆਰਥਿਕਤਾ ਖ਼ਸਤਾ ਹਾਲਤ ’ਚੋਂ ਲੰਘ ਰਹੀ ਹੈ। ਪਾਕਿਸਤਾਨ ਦਾ ਕੁੱਲ ਤਰਲ ਵਿਦੇਸ਼ੀ ਮੁਦਰਾ ਭੰਡਾਰ ਫਿਲਹਾਲ 12.6 ਅਰਬ ਡਾਲਰ ਹੈ। ਪ੍ਰਚੂਨ ਮਹਿੰਗਾਈ ਦੀ ਗੱਲ ਕਰੀਏ ਤਾਂ ਇਹ ਮੌਜੂਦਾ ਸਾਲ ’ਚ ਜੁਲਾਈ ਤੋਂ ਸਤੰਬਰ ਦਰਮਿਆਨ 29 ਫ਼ੀਸਦੀ ਦਰਜ ਕੀਤੀ ਗਈ ਹੈ। ਵਰਲਡ ਬੈਂਕ ਮੁਤਾਬਕ ਵਿੱਤੀ ਸਾਲ 2023 ਵਿਚ ਪਾਕਿਸਤਾਨ ਦੀ ਆਰਥਿਕਤਾ ਤੇਜ਼ੀ ਨਾਲ ਹੌਲੀ ਹੋ ਗਈ ਅਤੇ ਅਸਲ ਕੁੱਲ ਘਰੇਲੂ ਉਤਪਾਦ ’ਚ 0.6 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਆਰਥਿਕ ਗਤੀਵਿਧੀ ’ਚ ਗਿਰਾਵਟ ਦੇ ਪਿੱਛੇ 2022 ਦਾ ਹੜ੍ਹ, ਦਰਾਮਦ ਅਤੇ ਪੂੰਜੀ ਪ੍ਰਵਾਹ ’ਤੇ ਸਰਕਾਰੀ ਪਾਬੰਦ, ਘਰੇਲੂ ਸਿਆਸੀ ਅਨਿਸ਼ਚਿਤਤਾ, ਵਧਦੀ ਦੁਨੀਆ ਸਮੇਤ ਘਰੇਲੂ ਅਤੇ ਬਾਹਰੀ ਝਟਕਿਆਂ ਨੂੰ ਦਰਸਾਉਂਦੀ ਹੈ। ਕਮੋਡਿਟੀ ਦੀਆਂ ਕੀਮਤਾਂ ਅਸਮਾਨ ’ਤੇ ਹਨ।

ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News