ਪਾਕਿ ਵੱਲੋਂ PIA 'ਤੇ ਲੱਗੀ ਪਾਬੰਦੀ ਨੂੰ ਚੁਣੌਤੀ, ਯੂਰਪੀ ਤੇ ਬ੍ਰਿਟਿਸ਼ ਸਾਂਸਦਾਂ ਤੋਂ ਮੰਗੀ ਮਦਦ
Sunday, Jul 05, 2020 - 02:18 PM (IST)
ਲਾਹੌਰ (ਬਿਊਰੋ): ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀ.ਆਈ.ਏ.) ਯੂਰਪੀ ਯੂਨੀਅਨ ਵੱਲੋਂ ਲਗਾਈ ਗਈ 6 ਮਹੀਨੇ ਦੀ ਪਾਬੰਦੀ ਵਿਰੁੱਧ ਅਗਲੇ ਹਫਤੇ ਅਪੀਲ ਦਾਇਰ ਕਰਨ ਜਾ ਰਹੀ ਹੈ। ਇਸ ਦੇ ਲਈ ਏਅਰਲਾਈਨ ਨੇ ਪਾਕਿਸਤਾਨੀ ਮੂਲ ਦੇ ਯੂਰਪੀ ਅਤੇ ਬ੍ਰਿਟੇਨ ਦੇ ਸਾਂਸਦਾਂ ਦੀ ਮਦਦ ਵੀ ਮੰਗੀ ਹੈ। ਪੀ.ਆਈ.ਏ. 'ਤੇ ਲੱਗੀ ਪਾਬੰਦੀ ਨਾਲ ਸਰਕਾਰੀ ਖਜ਼ਾਨੇ ਨੂੰ 33 ਅਰਬ ਰੁਪਏ (ਪਾਕਿਸਤਾਨੀ ਕਰੰਸੀ) ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਾਕਿਸਤਾਨੀ ਡਿਪਲੋਮੈਟ ਫੈਸਲੇ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ।
ਯੂਰਪੀ ਯੂਨੀਅਨ ਏਅਰ ਸੇਫਟੀ ਏਜੰਸੀ (EASA) ਨੇ ਇਹ ਫੈਸਲਾ 262 ਪਾਕਿਸਤਾਨੀ ਪਾਇਲਟਾਂ ਦੀ ਗਾਉਂਡਿੰਗ ਦੇ ਬਾਅਦ ਲਿਆ, ਜਿਹਨਾਂ ਦੇ ਲਾਈਸੈਂਸ ਨੂੰ ਦੇਸ਼ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਸ਼ੱਕੀ ਕਰਾਰ ਦਿੱਤਾ ਸੀ। ਗੁਲਾਮ ਸਰਵਰ ਖਾਨ ਨੇ ਕਿਹਾ ਸੀ ਕਿ ਇਕ ਤਿਹਾਈ ਪੀ.ਆਈ.ਏ. ਪਾਇਲਟਾਂ ਕੋਲ ਫਰਜ਼ੀ ਲਾਈਸੈਂਸ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪਾਇਲਟਾਂ ਦੀ ਲਾਪਰਵਾਹੀ ਦੇ ਕਾਰਨ ਹਾਲ ਹੀ ਵਿਚ ਘੱਟੋ-ਘੱਟ ਤਿੰਨ ਹਵਾਈ ਹਾਦਸੇ ਵਾਪਰੇ ਹਨ, ਜਿਹਨਾਂ ਵਿਚ 22 ਮਈ ਨੂੰ ਵਾਪਰਿਆ ਹਾਦਸਾ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਦੁਬਈ: ਮੁੜ ਖੁੱਲ੍ਹਿਆ ਗੁਰੂ ਨਾਨਕ ਦਰਬਾਰ ਗੁਰਦੁਆਰਾ, ਸੰਗਤਾਂ ਨੇ ਕੀਤੇ ਦਰਸ਼ਨ
ਈ.ਏ.ਐੱਸ.ਏ. ਦੇ ਕਦਮ ਦੇ ਬਾਅਦ ਯੂਕੇ ਸਿਵਲ ਐਵੀਏਸ਼ਨ ਅਥਾਰਿਟੀ ਨੇ ਆਪਣੇ 3 ਹਵਾਈ ਅੱਡਿਆਂ-ਬਰਮਿੰਘਮ, ਲੰਡਨ ਹੀਥਰੋ ਅਤੇ ਮੈਨਚੈਸਟਰ ਤੋਂ ਪੀ.ਆਈ.ਏ. ਨੂੰ ਉਡਾਣ ਸੰਚਾਲਿਤ ਕਰਨ ਦੀ ਇਜਾਜ਼ਤ ਵਾਪਸ ਲੈ ਲਈ। ਪੀ.ਆਈ.ਏ. ਪ੍ਰਤੀ ਹਫਤੇ ਯੂਕੇ ਦੇ ਲਈ 33 ਉਡਾਣਾਂ ਸੰਚਾਲਿਤ ਕਰ ਰਿਹਾ ਸੀ ਜਿਹਨਾਂ ਵਿਚੋਂ 9 ਲੰਡਨ, 10 ਮੈਨਚੈਸਟਰ ਅਤੇ 4 ਬਰਮਿੰਘਮ ਦੇ ਲਈ ਸਨ। ਇੱਥੇ ਦੱਸ ਦਈੇਏ ਕਿ ਪਾਕਿਸਤਾਨੀ ਏਅਰਲਾਈਨ ਨੂੰ ਪਹਿਲਾਂ ਹੀ 12 ਅਰਬ ਪਾਕਿਸਤਾਨੀ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਇਸ ਸਾਲ ਉਹ ਹਜ ਉਡਾਣਾਂ ਦਾ ਸੰਚਾਲਨ ਨਹੀਂ ਕਰੇਗੀ। ਪਾਕਿਸਤਾਨ ਦੇ ਵਿਦੇਸ਼ ਮਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਹਾਲ ਹੀ ਵਿਚ ਵਿਦੇਸ਼ੀ ਮਾਮਲਿਆਂ ਅਤੇ ਸੁਰੱਖਿਆ ਨੀਤੀ ਦੇ ਲਈ ਯੂਰਪੀ ਸੰਘ ਦੇ ਉੱਚ ਪ੍ਰਤੀਨਿਧੀ ਦੇ ਨਾਲ ਗੱਲਬਾਤ ਕੀਤੀ ਅਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ।