ਮਾਂ ਦੀ ਸਿੱਖਿਆ ''ਤੇ ਮਾਸੂਮ ਨੇ ਪੇਸ਼ ਕੀਤੀ ਮਿਸਾਲ, ਕਿਹਾ- ''ਫ੍ਰੀ ''ਚ ਲੈ ਲਓ ਮਾਸਕ''

04/05/2020 5:58:38 PM

ਇਸਲਾਮਾਬਾਦ (ਬਿਊਰੋ): ਦੁਨੀਆ ਭਰ ਵਿਚ ਫੈਲ ਚੁੱਕੀ ਕੋਵਿਡ-19 ਮਹਾਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਇਹਨਾਂ ਹਾਲਤਾਂ ਵਿਚ ਵੀ ਮਨੁੱਖਤਾ ਦੀ ਮਿਸਾਲ ਪੇਸ਼ ਕਰਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਅਜਿਹੀ ਹੀ ਇਕ ਮਿਸਾਲ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਇੱਥੇ ਪਾਕਿਸਤਾਨ ਦੇ ਸਾਹੀਵਾਲ ਸ਼ਹਿਰ ਵਿਚ ਮਾਸਕ ਵੇਚ ਰਹੇ ਇਕ ਮਾਸੂਮ ਬੱਚੇ ਨੇ ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਮਨੁੱਖਤਾ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਲਾਹੌਰ ਅਤੇ ਮੁਲਤਾਨ ਦੇ ਵਿਚ ਸਥਿਤ ਸਾਹੀਵਾਲ ਸ਼ਹਿਰ ਦੇ ਪਾਕਪਟਨ ਚੌਂਕ ਵਿਚ ਇਕ ਬੱਚਾ 20-20 ਰੁਪਏ ਵਿਚ ਮਾਸਕ ਵੇਚ ਰਿਹਾ ਸੀ। ਉਦੋਂ ਇਕ ਖਰੀਦਦਾਰ ਪਹੁੰਚਿਆ ਅਤੇ ਉਸ ਨੇ ਮਾਸਕ ਵੇਚ ਰਹੇ ਬੱਚੇ ਨਾਲ ਮਜ਼ਾਕ ਕਰਦਿਆਂ ਕਿਹਾ,''ਮੇਰੇ ਕੋਲ ਪੈਸੇ ਹੀ ਨਹੀਂ ਹਨ।'' ਇੰਨਾ ਸੁਣਦੇ ਹੀ ਖਰੀਦਦਾਰ ਨੂੰ ਮਾਸੂਮ ਬੱਚੇ ਨੇ ਚੁਪਚਾਪ ਮੁਫਤ ਵਿਚ ਮਾਸਕ ਦਿੰਦੇ ਹੋਏ ਕਿਹਾ,''ਤੁਸੀਂ ਇਸ ਨੂੰ ਰੱਖ ਲਓ।'' ਇਸ 'ਤੇ ਗਾਹਕ ਨੇ ਪੁੱਛਿਆ ਕੀ ਤੇਰੀ ਮਾਂ ਨਾਰਾਜ਼ ਨਹੀਂ ਹੋਵੇਗੀ। ਇਸ 'ਤੇ ਬੱਚੇ ਨੇ ਜਵਾਬ ਦਿੱਤਾ,'' ਨਹੀਂ। ਮਾਂ ਨੇ ਕਿਹਾ ਹੈ ਕਿ ਦੁਨੀਆ ਵਿਚ ਬਹੁਤ ਬੁਰੀ ਬੀਮਾਰੀ ਫੈਲੀ ਹੋਈ ਹੈ। ਇਸ ਸਮੇਂ ਲੋਕਾਂ ਨੂੰ ਮਦਦ ਦੀ ਬਹੁਤ ਲੋੜ ਹੈ।''

 

ਇਸ ਮਹਾਮਾਰੀ ਦੇ ਵਿਚ ਇਕ ਮਾਸੂਮ ਬੱਚੇ ਦੀਆਂ ਅੱਖਾਂ ਵਿਚ ਆਸ ਦੀ ਕਿਰਨ ਹੈ। ਬੱਚਾ ਇਹ ਸਮਝ ਰਿਹਾ ਹੈ ਕਿ ਇਸ ਸੰਕਟ ਨਾਲ ਜਦੋਂ ਅਸੀਂ ਸਾਰੇ ਮਿਲ ਕੇ ਲੜਾਂਗੇ, ਇਕ-ਦੂਜੇ ਦੀ ਮਦਦ ਕਰਾਂਗੇ ਤਾਂ ਅਸੀਂ ਇਸ ਮਹਾਮਾਰੀ 'ਤੇ ਜਿੱਤ ਹਾਸਲ ਕਰ ਪਾਵਾਂਗੇ। ਮਾਸੂਮ ਉਸ ਸਮੇਂ ਸੜਕ ਕਿਨਾਰੇ ਖੜ੍ਹੇ ਹੋ ਕਏ ਮਾਸਕ ਵੇਚ ਰਿਹਾ ਹੈ ਜਦੋਂ ਲੱਗਭਗ ਪੂਰੀ ਦੁਨੀਆ ਆਪਣੇ ਘਰਾਂ ਵਿਚ ਬੰਦ ਹੈ। ਉਸ ਮਾਸੂਮ ਦੇ ਮਾਸਕ ਦੀ ਕੀਮਤ ਸਿਰਫ 20 ਰੁਪਏ ਹੈ। ਜਦਕਿ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਵਿਚ ਇਸ ਸਮੇਂ ਮਾਸਕ ਦੀ ਕੀਮਤ ਕਾਫੀ ਵੱਧ ਚੁੱਕੀ ਹੈ। ਮਾਸਕ ਦੀ ਜਮਾਂਖੋਰੀ ਵੀ ਹੋ ਰਹੀ ਹੈ ਅਤੇ ਇਹ ਤੈਅ ਮੁੱਲ ਤੋਂ ਵੱਧ ਕੀਮਤ 'ਤੇ ਵੇਚੇ ਜਾ ਰਹੇ ਹਨ। ਅਜਿਹੇ ਸਮੇਂ ਵਿਚ ਇਕ ਬੱਚਾ ਮੁਫਤ ਵਿਚ ਵੀ ਮਾਸਕ ਦੇਣ ਲਈ ਤਿਆਰ ਹੈ ਤਾਂ ਜੋ ਕੋਈ ਹੋਰ ਸੁਰੱਖਿਅਤ ਰਹਿ ਸਕੇ।

ਪੜ੍ਹੋ ਇਹ ਅਹਿਮ ਖਬਰ- ਪਾਕਿ ATC ਨੇ ਏਅਰ ਇੰਡੀਆ ਨੂੰ ਕਿਹਾ-'ਸਾਨੂੰ ਤੁਹਾਡੇ 'ਤੇ ਮਾਣ ਹੈ'


Vandana

Content Editor

Related News