ਦਿੱਲੀ ਹਿੰਸਾ 'ਤੇ ਇਮਰਾਨ ਨੇ ਆਪਣੇ ਹੀ ਲੋਕਾਂ ਨੂੰ ਦੇ ਦਿੱਤੀ ਚਿਤਾਵਨੀ

02/26/2020 4:09:00 PM

ਇਸਲਾਮਾਬਾਦ (ਬਿਊਰੋ): ਮੌਜੂਦਾ ਸਮੇਂ ਵਿਚ 'ਦਿੱਲੀ ਹਿੰਸਾ' ਅੰਤਰਰਾਸ਼ਟਰੀ ਮੀਡੀਆ ਵਿਚ ਵੀ ਸੁਰਖੀਆਂ ਵਿਚ ਹੈ। ਇਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਿੱਲੀ ਹਿੰਸਾ ਨੂੰ ਲੈ ਕਈ ਟਵੀਟ ਕਰਦਿਆਂ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਮਰਾਨ ਖਾਨ ਨੇ ਦਿੱਲੀ ਵਿਚ ਜਾਰੀ ਹਿੰਸਾ 'ਤੇ ਭਾਰਤ ਸਰਕਾਰ ਨੂੰ ਘੇਰਨ ਦੇ ਬਾਅਦ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਕਰਨ ਦੀ ਵੀ ਗੱਲ ਕਹੀ। 

ਇਮਰਾਨ ਨੇ ਟਵੀਟ ਕੀਤਾ,''ਅੱਜ ਭਾਰਤ ਵਿਚ ਅਸੀਂ ਦੇਖ ਰਹੇ ਹਾਂ ਕਿ ਅਰਬਾਂ ਦੀ ਆਬਾਦੀ ਵਾਲੇ ਪਰਮਾਣੂ ਸ਼ਕਤੀ ਸੰਪੰਨ ਦੇਸ਼ 'ਤੇ ਨਾਜੀਵਾਦ ਤੋਂ ਪ੍ਰੇਰਿਤ ਆਰ.ਐੱਸ.ਐੱਸ. ਵਿਚਾਰਧਾਰਾ ਦਾ ਕੰਟਰੋਲ ਹੋ ਗਿਆ ਹੈ। ਜਦੋਂ ਕਦੇ ਵੀ ਨਸਲਵਾਦੀ ਵਿਚਾਰਧਾਰਾ 'ਤੇ ਆਧਾਰਿਤ ਨਫਰਤ ਫੈਲਦੀ ਹੈ ਤਾਂ ਇਹ ਖੂਨੀ ਸੰਘਰਸ਼ ਵੱਲ ਹੀ ਅੱਗੇ ਵੱਧਦੀ ਹੈ।''

 

ਇਮਰਾਨ ਨੇ ਇਕ ਹੋਰ ਟਵੀਟ ਵਿਚ ਕਿਹਾ,''ਸੰਯੁਕਤ ਰਾਸ਼ਟਰ ਮਹਾਸਭਾ ਨੂੰ ਦਿੱਤੇ ਸੰਬੋਧਨ ਵਿਚ ਵੀ ਮੈਂ ਭੱਵਿਖਬਾਣੀ ਕੀਤੀ ਸੀ ਕਿ ਜਦੋਂ ਜਿੰਨ ਬੋਤਲ ਵਿਚੋਂ ਬਾਹਰ ਆਵੇਗਾ, ਖੂਨਖਰਾਬੇ ਦਾ ਹੋਰ ਬੁਰਾ ਦੌਰ ਸ਼ੁਰੂ ਹੋ ਜਾਵੇਗਾ। ਕਸ਼ਮੀਰ ਇਕ ਸ਼ੁਰੂਆਤ ਸੀ। ਹੁਣ ਭਾਰਤ ਦੇ 20 ਕਰੋੜ ਮੁਸਲਿਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਕ ਕਾਰਵਾਈ ਕਰਨੀ ਚਾਹੀਦੀ ਹੈ।''

 

ਇਸ ਮਗਰੋਂ ਇਮਰਾਨ ਨੇ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਹਾ,''ਮੈਂ ਆਪਣੇ ਨਾਗਰਿਕਾਂ ਨੂੰ ਇਹ ਚਿਤਾਵਨੀ ਦਿੰਦਾ ਹਾਂ ਕਿ ਪਾਕਿਸਤਾਨ ਵਿਚ ਜੇਕਰ ਕਿਸੇ ਨੇ ਗੈਰ-ਮੁਸਲਿਮਾਂ ਜਾਂ ਉਹਨਾਂ ਦੇ ਧਾਰਮਿਕ ਸਥਲਾਂ ਨੂੰ ਨਿਸ਼ਾਨਾ ਬਣਾਇਆ ਤਾਂ ਉਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਸਾਡੇ ਘੱਟ ਗਿਣਤੀ ਮੈਂਬਰ ਇਸ ਦੇਸ਼ ਦੇ ਸਮਾਨ ਰੂਪ ਨਾਲ ਨਾਗਰਿਕ ਹਨ।''

 

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਦਿੱਲੀ ਹਿੰਸਾ ਨੂੰ ਲੈ ਕੇ ਕਿਹਾ ਸੀ ਕਿ ਪਾਕਿਸਤਾਨ ਦਾ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਜਿਹੜਾ ਪੱਖ ਸੀ, ਉਸ ਨੂੰ ਹੁਣ ਦਿੱਲੀ ਹਿੰਸਾ ਨਾਲ ਸਮਝਿਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਪੂਰਬੀ ਉੱਤਰੀ-ਦਿੱਲੀ ਵਿਚ ਨਾਗਰਿਕਤਾ ਕਾਨੂੰਨ ਦੇ ਸਮਰਥਨ ਅਤੇ ਵਿਰੋਧ ਵਿਚ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਇਹਨਾਂ ਪ੍ਰਦਰਸ਼ਨਾਂ ਵਿਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 


Vandana

Content Editor

Related News