ਇਮਰਾਨ ਖਾਨ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
Sunday, Sep 08, 2019 - 03:24 PM (IST)

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਇੱਥੇ ਚੀਨ ਦੇ ਵਿਦੇਸ਼ ਮੰਤਰੀ ਅਤੇ ਸਟੇਟ ਕੌਂਸਲਰ ਵਾਂਗ ਯੀ ਨਾਲ ਮੁਲਾਕਾਤ ਕੀਤੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਹ ਮੁਲਾਕਾਤ ਇਕ ਦਿਨ ਬਾਅਦ ਹੋਈ ਜਿੱਥੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਚੀਨੀ ਅਤੇ ਅਫਗਾਨ ਹਮਰੁਤਬਾ ਦੀ ਮੇਜ਼ਬਾਨੀ ਕਰਦਿਆਂ ਉਨ੍ਹਾਂ ਨਾਲ ਅਫਗਾਨਿਸਤਾਨ ਵਿਚ ਸ਼ਾਂਤੀ ਕੋਸ਼ਿਸ਼ਾਂ, ਅੱਤਵਾਦ ਵਿਰੋਧੀ ਸਹਿਯੋਗ ਅਤੇ ਹੋਰ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ।
ਵਾਂਗ ਵਿਦੇਸ਼ ਮਾਮਲਿਆਂ ਦੇ ਮੰਤਰੀ ਲੁਓ ਝਾਓਹੁਈ ਦੇ ਨਾਲ ਸਨ। ਐਤਵਾਰ ਨੂੰ ਹੋਈ ਬੈਠਕ ਵਿਚ ਹਾਜ਼ਰ ਰਹੇ ਹੋਰ ਮੈਂਬਰਾਂ ਵਿਚ ਕੁਰੈਸ਼ੀ, ਯੋਜਨਾਬੰਦੀ ਮੰਤਰੀ ਮਖਦੂਮ ਖੁਸਰੋ ਬਖਤਿਆਰ, ਪਾਕਿਸਤਾਨ ਵਿਚ ਚੀਨ ੀ ਰਾਜਦੂਤ ਯਾਓ ਜਿੰਗ ਅਤੇ ਹੋਰ ਸੀਨੀਅਰ ਅਧਿਕਾਰੀ ਸਨ।