ਪਾਕਿਸਤਾਨ : ਹਿੰਦੂ ਮੰਦਰ 'ਚ ਹੋਈ ਭੰਨ੍ਹ-ਤੋੜ, ਸ਼ੱਕੀ ਹਿਰਾਸਤ 'ਚ

10/12/2020 2:10:20 AM

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ-ਪੂਰਬੀ ਸਿੰਧ ਸੂਬੇ ਵਿਚ ਇਕ ਵਿਅਕਤੀ ਨੇ ਹਿੰਦੂ ਮੰਦਰ ਵਿਚ ਭੰਨ੍ਹ-ਤੋੜ ਕੀਤੀ। 'ਦਿ ਐਕਸਪ੍ਰੈਸ ਟ੍ਰਿਬਿਊਨ' ਨੇ ਖ਼ਬਰ ਦਿੱਤੀ ਹੈ ਕਿ ਸ਼ਨੀਵਾਰ ਨੂੰ ਹੋਈ ਇਸ ਘਟਨਾ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। 

ਪੁਲਸ ਮੁਤਾਬਕ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਕਿ ਬਾਦਿਨ ਜ਼ਿਲ੍ਹੇ ਵਿਚ ਅਸਥਾਈ ਮੰਦਰ ਵਿਚ ਰੱਖੀਆਂ ਮੂਰਤੀਆਂ ਨੂੰ ਸ਼ੱਕੀ ਮੁਹੰਮਦ ਇਸਮਾਇਲ ਨੇ ਤੋੜ ਦਿੱਤਾ ਤੇ ਉੱਥੋਂ ਭੱਜ ਗਿਆ।

ਬਾਦਿਨ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ੱਕੀ ਨੂੰ ਸ਼ਿਕਾਇਤ ਮਿਲਣ ਦੇ ਕੁਝ ਘੰਟੇ ਦੇ ਅੰਦਰ ਹੀ ਹਿਰਾਸਤ ਵਿਚ ਲੈ ਲਿਆ ਗਿਆ। ਅਧਿਕਾਰੀ ਨੇ ਕਿਹਾ, ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਉਹ ਮਾਨਸਿਕ ਰੂਪ ਤੋਂ ਸਿਹਤਮੰਦ ਹੈ ਜਾਂ ਨਹੀਂ। ਉਸ ਨੇ ਜਾਣ ਬੁੱਝ ਕੇ ਮੂਰਤੀਆਂ ਤੋੜੀਆਂ ਜਾਂ ਨਹੀਂ। ਇਸ ਵਿਚਕਾਰ ਬਾਦਿਨ ਦੇ ਪੁਲਸ ਮੁਖੀ ਸ਼ਬੀਰ ਮੇਥਾਰ ਨੇ 24 ਘੰਟੇ ਦੇ ਅੰਦਰ ਜਾਂਚ ਰਿਪੋਰਟ ਮੰਗੀ ਹੈ। ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹਨ। 
 


Lalita Mam

Content Editor

Related News