ਕੋਰੋਨਾ ਦੇ ਕਹਿਰ 'ਚ ਪਾਕਿ 'ਚ ਹਿੰਦੂਆਂ ਨੂੰ ਰਾਸ਼ਨ ਦੇਣ ਤੋਂ ਕੀਤਾ ਗਿਆ ਇਨਕਾਰ

03/30/2020 11:14:56 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਵਿਚ ਘੱਟ ਗਿਣਤੀ ਹਿੰਦੂ ਭਾਈਚਾਰਾ ਭੇਦਭਾਵ ਦਾ ਸ਼ਿਕਾਰ ਹੋ ਰਿਹਾ ਹੈ। ਦੇਸ਼ ਨੂੰ 'ਰਿਆਸਤ-ਏ-ਮਦੀਨਾ' ਦਾ ਬਣਾਉਣ ਦਾ ਵਾਅਦਾ ਕਰਨ ਵਾਲੀ ਇਮਰਾਨ ਖਾਨ ਸਰਕਾਰ ਕੋਰੋਨਾ ਮਹਾਮਾਰੀ ਦੇ ਵਿਚ ਹਿੰਦੂਆਂ ਨੂੰ ਰਾਸ਼ਨ ਨਹੀਂ ਦੇ ਰਹੀ ਹੈ। ਘਟਨਾ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਦੀ ਹੈ। ਕੋਰੋਨਾ ਸੰਕਟ ਨੂੰ ਦੇਖਦੇ ਹੋਏ ਇੱਥੇ ਮੁਸਲਮਾਨਾਂ ਨੂੰ ਰਾਸ਼ਨ ਅਤੇ ਜ਼ਰੂਰੀ ਸਾਮਾਨ ਦਿੱਤਾ ਜਾ ਰਿਹਾ ਹੈ ਪਰ ਹਿੰਦੂਆਂ ਨੂੰ ਮਨਾ ਕਰ ਦਿੱਤਾ ਗਿਆ ਹੈ। ਹਿੰਦੂਆਂ ਨੂੰ ਕਿਹਾ ਗਿਆ ਹੈ ਕਿ ਇਹ ਰਾਸ਼ਨ ਸਿਰਫ ਮੁਸਲਿਮਾਂ ਦੇ ਲਈ ਹੈ। ਇਸ ਨਾਲ ਹਿੰਦੂਆਂ ਵਿਚ ਕਾਫੀ ਗੁੱਸਾ ਹੈ। 

ਸਿੰਧ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਲੌਕਡਾਊਨ ਨੂੰ ਦੇਖਦੇ ਹੋਏ ਦਿਹਾੜੀ ਵਰਕਰਾਂ ਅਤੇ ਮਜ਼ਦੂਰਾਂ ਨੂੰ ਸਥਾਨਕ ਐੱਨ.ਜੀ.ਓ. ਅਤੇ ਪ੍ਰਸ਼ਾਸਨ ਵੱਲੋਂ ਰਾਸ਼ਨ ਦਿੱਤਾ ਜਾਵੇ। ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਮੁਤਾਬਕ ਸਰਕਾਰੀ ਆਦੇਸ਼ ਦੀਆਂ ਧੱਜੀਆਂ ਉਡਾਉਂਦੇ ਹੋਏ ਪ੍ਰਸ਼ਾਸਨ ਹਿੰਦੂਆਂ ਨੂੰ ਕਹਿ ਰਿਹਾ ਹੈ ਕਿ ਉਹ ਰਾਸ਼ਨ ਦੇ ਹੱਕਦਾਰ ਨਹੀਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਰਾਸ਼ਨ ਸਿਰਫ ਮੁਸਲਮਾਨਾਂ ਲਈ ਹੈ। ਇਹੀ ਨਹੀਂ ਕਰੀਬ 3 ਹਜ਼ਾਰ ਲੋਕ ਰਾਸ਼ਨ ਲੈਣ ਲਈ ਇਕੱਠੇ ਹੋਏ ਪਰ ਉਹਨਾਂ ਦੀ ਸਕ੍ਰੀਨਿੰਗ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਹੈਰੀ ਤੇ ਮੇਗਨ ਦੇ ਅਮਰੀਕਾ ਸ਼ਿਫਟ ਹੋਣ 'ਤੇ ਟਰੰਪ ਨੇ ਕੀਤਾ ਇਹ ਟਵੀਟ

ਹਿੰਦੂਆਂ ਨੂੰ ਲਿਯਾਰੀ, ਸਚਲ ਘੋਠ, ਕਰਾਚੀ ਦੇ ਹੋਰ ਹਿੱਸਿਆਂ ਸਮੇਤ ਪੂਰੇ ਸਿੰਧ ਵਿਚ ਰਾਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਰਾਜਨੀਤਕ ਕਾਰਕੁੰਨ ਡਾਕਟਟਰ ਅਮਜ਼ਦ ਅਯੂਬ ਮਿਰਜ਼ਾ ਨੇ ਚਿਤਾਵਨੀ ਦਿੱਤੀ ਹੈ ਕਿ ਘੱਟ ਗਿਣਤੀ ਭਾਈਚਾਰਾ ਗੰਭੀਰ ਖਾਧ ਸੰਕਟ ਵਿਚੋਂ ਲੰਘ ਰਿਹਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇੱਥੇ ਹੁਣ ਤੱਕ 1593 ਲੋਕ ਇਸ ਮਹਾਮਾਰੀ ਨਾਲ ਇਨਫੈਕਟਿਡ ਹਨ ਅਤੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਵਿਚ ਪੰਜਾਬ ਵਿਚ 593 ਅਤੇ ਸਿੰਧ ਵਿਚ 502 ਮਾਮਲੇ ਸ਼ਾਮਲ ਹਨ। ਇਸ ਮਹਾਸੰਕਟ ਦੀ ਘੜੀ ਵਿਚ ਪਾਕਿਸਤਾਨੀ ਪ੍ਰਸ਼ਾਸਨ ਹਿੰਦੂਆਂ ਦੇ ਨਾਲ ਭੇਦਭਾਵ ਕਰਨ ਤੋਂ ਬਾਜ਼ ਨਹੀਂ ਆ ਰਿਹਾ ਉਹ ਵੀ ਉਦੋਂ ਜਦੋਂ ਇਮਰਾਨ ਖਾਨ ਸਰਕਾਰ ਨੇ ਅਰਬਾਂ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸੱਤਾ ਵਿਚ ਆਉਂਦੇ ਸਮੇਂ ਇਮਰਾਨ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨੂੰ ਰਿਆਸਤ-ਏ-ਮਦੀਨਾ ਬਣਾਉਣਗੇ।


Vandana

Content Editor

Related News