ਚੀਨ ਨੂੰ ਹਿੰਦੂ ਤੇ ਈਸਾਈ ਕੁੜੀਆਂ ਵੇਚ ਰਿਹੈ ਪਾਕਿਸਤਾਨ, ਘੱਟ ਗਿਣਤੀ ਭਾਈਚਾਰੇ ਦੀ ਸਥਿਤੀ ਤਰਸਯੋਗ

12/10/2020 1:24:06 PM

ਇਸਲਾਮਾਬਾਦ- ਪਾਕਿਸਤਾਨ ਹਿੰਦੂ ਅਤੇ ਈਸਾਈ ਕੁੜੀਆਂ ਤੇ ਜਨਾਨੀਆਂ ਨੂੰ ਚੀਨ ਵਿਚ ਦੂਜੀ ਪਤਨੀ ਜਾਂ ਰਖੈਲ ਅਤੇ ਮਜਬੂਰ ਜਨਾਨੀ ਵਜੋਂ ਵੇਚ ਰਿਹਾ ਹੈ। ਪਾਕਿਸਤਾਨ ਵਿਚ ਘੱਟ ਗਿਣਤੀ ਲੋਕਾਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਚੀਨ ਵਿਚ ਵੇਚਿਆ ਜਾ ਰਿਹਾ ਹੈ। 

ਅਮਰੀਕਾ ਦੇ ਉੱਚ ਰਾਜਨੀਤਕ ਸੈਮੂਅਲ ਬ੍ਰਾਊਨਬੈਕ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਆਪਣੇ ਦੇਸ਼ ਦੀਆਂ ਹਿੰਦੂ ਅਤੇ ਈਸਾਈ ਬੀਬੀਆਂ ਤੇ ਕੁੜੀਆਂ ਨੂੰ ਚੀਨ ਵਿਚ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਇਸ ਤਰ੍ਹਾਂ ਚੀਨ ਨੂੰ ਮਜਬੂਰ ਤੇ ਰਖੈਲ ਬਣਨ ਲਈ ਮਜਬੂਰ ਕੁੜੀਆਂ ਵੇਚ ਰਿਹਾ ਹੈ। ਚੀਨ ਵਿਚ ਇਕ ਬੱਚੇ ਦੀ ਨੀਤੀ ਚੱਲ ਰਹੀ ਹੈ ਜਿਸ ਕਾਰਨ ਕੁੜੀਆਂ ਦੀ ਗਿਣਤੀ ਕਾਫੀ ਘੱਟ ਹੈ। ਇਸ ਕਾਰਨ ਚੀਨੀ ਪੁਰਸ਼ ਪਤਨੀ, ਰਖੈਲ ਜਾਂ ਨੌਕਰਾਣੀ ਵਜੋਂ ਹਿੰਦੂ ਤੇ ਈਸਾਈ ਕੁੜੀਆਂ ਨੂੰ ਖਰੀਦਦੇ ਹਨ। ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ 'ਤੇ ਜੋ ਤਸ਼ੱਦਦ ਢਾਹੇ ਜਾਂਦੇ ਹਨ, ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। 

ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਧਾਰਮਿਕ ਆਜ਼ਾਦੀ ਉਲੰਘਣਾ ਪਾਕਿਸਤਾਨ ਵਲੋਂ ਕੀਤੀ ਜਾਂਦੀ ਹੈ, ਭਾਰਤ ’ਚ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ’ਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੇ ਮਾਮਲੇ ਨਹੀਂ ਹਨ, ਸਗੋਂ ਉੱਥੇ ਜ਼ਿਆਦਾਤਰ ਮਾਮਲੇ ਫਿਰਕੂ ਹਿੰਸਾ ਦੇ ਹਨ ਅਤੇ ਇਸ ਲਈ ਹੀ ਅਮਰੀਕਾ ਨੇ ਪਾਕਿਸਤਾਨ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਕੀਤਾ, ਜਿਥੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੈ।


Lalita Mam

Content Editor

Related News