ਪਾਕਿ 'ਚ ਬਰਫਬਾਰੀ ਨੋ ਤੋੜਿਆ ਰਿਕਾਰਡ, ਹੁਣ ਤੱਕ 70 ਲੋਕਾਂ ਦੀ ਮੌਤ

Tuesday, Jan 14, 2020 - 03:47 PM (IST)

ਪਾਕਿ 'ਚ ਬਰਫਬਾਰੀ ਨੋ ਤੋੜਿਆ ਰਿਕਾਰਡ, ਹੁਣ ਤੱਕ 70 ਲੋਕਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਭਾਰੀ ਬਰਫਬਾਰੀ ਅਤੇ ਲਗਾਤਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਾਰਨ ਇੱਥੇ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੂੰ ਕਈ ਹਾਈਵੇਅ ਨੂੰ ਸਾਫ ਕਰਨ ਅਤੇ ਮੁੜ ਖੋਲ੍ਹਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਵਿਚ ਵੀ ਕਾਫੀ ਮੁਸ਼ਕਲ ਹੋ ਰਹੀ ਹੈ। ਇਹੀ ਨਹੀਂ ਬਰਫਬਾਰੀ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਗਿਲਗਿਤ-ਬਾਲਟੀਸਤਾਨ ਵਿਚ ਭਾਰੀ ਬਰਫਬਾਰੀ ਨੇ 50 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਜਦਕਿ ਕਵੇਟਾ ਵਿਚ ਇਹ 20 ਸਾਲ ਦੇ ਰਿਕਾਰਡ ਨੂੰ ਪਾਰ ਕਰ ਗਿਆ। 

ਭਾਰੀ ਬਰਫਬਾਰੀ ਅਤੇ ਲਗਾਤਾਰ ਮੀਂਹ ਦੀ ਮਾਰ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ 'ਤੇ ਪਈ। ਇੱਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇੱਥੇ ਵਿਭਿੰਨ ਹਿੱਸਿਆਂ ਵਿਚ ਪਿਛਲੇ 24 ਘੰਟਿਆਂ ਵਿਚ 15 ਲੋਕ ਮਾਰੇ ਗਏ। ਅਧਿਕਾਰੀ ਨੇ ਇਸ ਦਾ ਮੁੱਖ ਕਾਰਨ ਭਾਰੀ ਬਰਫਬਾਰੀ ਦੇ ਵਿਚ ਛੱਤਾਂ ਦਾ ਡਿੱਗਣਾ ਦੱਸਿਆ। ਐਮਰਜੈਂਸੀ ਅਧਿਕਾਰੀਆਂ ਦੇ ਮੁਤਾਬਕ ਪੰਜਾਬ ਸੂਬੇ ਵਿਚ ਭਾਰੀ ਮੀਂਹ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ ਮਕਬੂਜ਼ਾ ਕਸ਼ਮੀਰ ਵਿਚ 55 ਹੋਰ ਲੋਕ ਮਾਰੇ ਗਏ ਅਤੇ 12 ਹੋਰ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ।

ਨੀਲਮ ਘਾਟੀ ਵਿਚ ਜ਼ਮੀਨ ਖਿਸਕਣ ਕਾਰਨ 19 ਲੋਕਾਂ ਦੀ ਮੌਤ ਹੋਈ ਹੈ ਜਦਕਿ 10 ਹੋਰ ਹਾਲੇ ਵੀ ਲਾਪਤਾ ਹਨ। ਐੱਨ.ਡੀ.ਐੱਮ.ਏ. ਦੇ ਮੁਤਾਬਕ 4 ਜ਼ਖਮੀਆਂ ਨੂੰ ਬਚਾ ਲਿਆ ਗਿਆ ਹੈ ਜਦਕਿ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਕਵੇਟਾ-ਚਮਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਨੂੰ ਜੋੜਨ ਵਾਲੇ ਖਜ਼ਕ ਦਰੇ ਵਿਚ ਵੀ ਭਾਰੀ ਬਰਫਬਾਰੀ ਹੋਈ।

ਬਲੋਚਿਸਤਾਨ ਦੇ ਮੁੱਖ ਮੰਤਰੀ ਬਲੋਚਿਸਤਾਨ ਜਾਮ ਕਮਾਲ ਖਾਨ ਨੇ ਕਿਹਾ ਕਿ ਸੂਬਾਈ ਸਰਕਾਰ ਸੜਕਾਂ ਖੋਲ੍ਹ੍ਣ ਅਤੇ ਮੀਂਹ ਤੇ ਬਰਫ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਹਰ ਸੰਭਵ ਮਦਦ ਦੀ ਵਿਵਸਥਾ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ।ਐਤਵਾਰ ਨੂੰ ਭਾਰੀ ਬਰਫਬਾਰੀ ਕਾਰਨ ਸੂਬੇ ਦੇ ਮਸਤੁੰਗ, ਕਿਲਾ ਅਬਦੁੱਲਾ, ਕੇਂਚ, ਜਿਆਰਤ, ਹਰਨਾਈ ਅਤੇ ਪਿਸ਼ਿਨ ਜ਼ਿਲਿਆਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ਲਈ ਰਾਜਧਾਨੀ ਕਵੇਟਾ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਤੇ ਖੁਸ਼ਕ ਮੌਸਮ ਦਾ ਅਨੁਮਾਨ ਹੈ।


author

Vandana

Content Editor

Related News