ਪਾਕਿ ਨੇ FATF ਦੀ ਪਹਿਲੀ ਕਾਰਜ ਯੋਜਨਾ ''ਤੇ ਕੀਤੀ ਮਹੱਤਵਪੂਰਨ ਤਰੱਕੀ
Tuesday, Jul 20, 2021 - 10:56 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਨੇ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਆਪਣੀ ਪਹਿਲੀ ਕਾਰਜ ਯੋਜਨਾ ਦੇ 27 ਵਿਚੋਂ 26 ਕੰਮਾਂ 'ਤੇ ਮਹੱਤਵਪੂਰਨ ਤਰੱਕੀ ਕੀਤੀ ਹੈ। ਅਮਰੀਕਾ ਨੇ ਪਾਕਿਸਤਾਨ ਤੋਂ ਅੱਤਵਾਦ ਦੇ ਵਿੱਤਪੋਸ਼ਣ ਦੀ ਜਾਂਚ ਅਤੇ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀ ਸੰਗਠਨਾਂ ਦੇ ਮੁਖੀ ਅਤੇ ਕਮਾਂਡਰਾਂ ਖ਼ਿਲਾਫ਼ ਮੁਕੱਦਮਾ ਚਲਾ ਕੇ ਬਾਕੀ ਕੰਮ ਵੀ ਤੇਜ਼ੀ ਨਾਲ ਪੂਰੇ ਕਰਨ ਦੀ ਅਪੀਲ ਕੀਤੀ।
ਐੱਫ.ਏ.ਟੀ.ਐੱਫ. ਨੇ ਪਿਛਲੇ ਮਹੀਨੇ ਆਨਲਾਈਨ ਇਕ ਬੈਠਕ ਵਿਚ ਮਨੀ ਲਾਂਡਰਿੰਗ, ਜਿਸ ਨਾਲ ਅੱਤਵਾਦ ਨੂੰ ਵਿੱਤਪੋਸ਼ਣ ਵੱਧਦਾ ਹੈ ਦੀ ਜਾਂਚ ਕਰਨ ਵਿਚ ਅਸਫਲ ਰਹਿਣ ਕਾਰਨ ਪਾਕਿਸਤਾਨ ਨੂੰ 'ਗ੍ਰੇ ਸੂਚੀ' ਵਿਚ ਕਾਇਮ ਰੱਖਿਆ ਸੀ। ਉਸ ਨੇ ਪਾਕਿਸਤਾਨ ਤੋਂ ਉਸ ਦੀ ਜ਼ਮੀਨ 'ਤੇ ਮੌਜੂਦ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਤੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਜਿਹੇ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀਆਂ ਖ਼ਿਲਾਫ਼ ਜਾਂਚ ਕਰਨ ਅਤੇ ਮੁਕੱਦਮਾ ਚਲਾਉਣ ਲਈ ਵੀ ਕਿਹਾ ਸੀ। ਵਿਸ਼ਵ ਸੰਸਥਾ ਨੇ ਪਾਕਿਸਤਾਨ ਤੋਂ ਮਨੀ ਲਾਂਡਰਿੰਗ ਅਤੇ ਅੱਤਵਾਦ ਵਿੱਤ ਪੋਸ਼ਣ ਦੇ ਮਾਮਲਿਆਂ ਨਾਲ ਵੀ ਰਣਨੀਤਕ ਤੌਰ 'ਤੇ ਨਜਿੱਠਣ ਲਈ ਕਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਅਮਰੀਕਾ ਨੇ ਭਾਰਤ ਲਈ 'ਯਾਤਰਾ ਸਲਾਹ' 'ਚ ਦਿੱਤੀ ਢਿੱਲ
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਸੋਮਵਾਰ ਨੂੰ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਸੀਂ ਪਾਕਿਸਤਾਨ ਦੀ ਉਹਨਾਂ (ਪਹਿਲੀ ਕਾਰਜ ਯੋਜਨਾ) ਫਰਜ਼ਾਂ ਨੂੰ ਪੂਰਾ ਕਰਨ ਦੀ ਲਗਾਤਾਰ ਕੋਸ਼ਿਸ਼ ਦਾ ਸਮਰਥਨ ਕਰਦੇ ਹਾਂ। ਪਾਕਿਸਤਾਨ ਨੇ ਆਪਣੀ ਪਹਿਲੀ ਕਾਰਜ ਯੋਜਨਾ 'ਤੇ ਮਹੱਤਵਪੂਰਨ ਤਰੱਕੀ ਕੀਤੀ ਹੈ ਜਿਸ ਵਿਚ 27 ਵਿਚੋਂ 26 'ਤੇ ਉਸ ਨੇ ਵੱਡੇ ਪੱਧਰ 'ਤੇ ਕੰਮ ਕੀਤਾ ਹੈ।'' ਉਹਨਾਂ ਨੇ ਕਿਹਾ,''ਅਸੀਂ ਪਾਕਿਸਤਾਨ ਤੋਂ ਐੱਫ.ਏ.ਟੀ.ਐੱਫ. ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਕੰਮ ਕਰਦਿਆਂ ਅੱਤਵਾਦ ਦੇ ਵਿੱਤਪੋਸਣ ਦੀ ਜਾਂਚ ਅਤੇ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀ ਸੰਗਠਨਾਂ ਦੇ ਮੁਖੀ ਅਤੇ ਕਮਾਂਡਰਾਂ ਖ਼ਿਲਾਫ਼ ਮੁਕੱਦਮਾ ਚਲਾ ਬਾਕੀ ਕੰਮ ਵੀ ਤੇਜ਼ੀ ਨਾਲ ਪੂਰਾ ਕਰਨ ਦੀ ਅਪੀਲ ਕਰਦੇ ਹਾਂ।''
ਪ੍ਰਾਇਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਮਰੀਕਾ, ਪਾਕਿਸਤਾਨ ਨੂੰ ਆਪਣੀ ਨਵੀਂ ਦੂਜੀ ਕਾਰਜ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਐੱਫ.ਏ.ਟੀ.ਐੱਫ. ਨੇ ਜੂਨ 2018 ਵਿਚ ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚ ਪਾਇਆ ਸੀ ਅਤੇ ਅਕਤੂਬਰ 2019 ਤੱਕ ਪੂਰਾ ਕਰਨ ਲਈ ਇਕ ਕਾਰਜ ਯੋਜਨਾ ਦਿੱਤੀ ਸੀ। ਉਦੋਂ ਤੋਂ ਦੇਸ਼ ਐੱਫ.ਏ.ਟੀ.ਐੱਫ. ਦੇ ਆਦੇਸ਼ਾਂ ਦਾ ਪਾਲਣ ਕਰਨ ਵਿਚ ਅਸਫਲ ਰਹਿਣ ਕਾਰਨ ਇਸ ਸੂਚੀ ਵਿਚ ਬਣਿਆ ਹੋਇਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੀ ਰਾਏ ਕੁਮੈਂਟ ਕਰ ਦਿਓ।