ਪਾਕਿ ਨੂੰ ਤਾਲਿਬਾਨ ਤੋਂ ਕਾਫੀ ਉਮੀਦਾਂ, ਕਿਹਾ- ਹੁਣ ਯੁੱਧ ਨਾਲ ਪ੍ਰਭਾਵਿਤ ਅਫ਼ਗਾਨਿਸਤਾਨ ''ਚ ਆਵੇਗੀ ਸ਼ਾਂਤੀ

09/11/2021 11:47:39 AM

ਇਸਲਾਮਾਬਾਦ- ਪਾਕਿਸਤਾਨ ਨੇ ਉਮੀਦ ਜਤਾਈ ਹੈ ਕਿ ਤਾਲਿਬਾਨ ਦੀ ਅਗਵਾਈ ਵਾਲੇ ਅਫ਼ਗਾਨਿਸਤਾਨ 'ਚ ਨਵੀਂ ਅੰਤਰਿਮ ਸਰਕਾਰ ਯੁੱਧ ਨਾਲ ਪ੍ਰਭਾਵਿਤ ਦੇਸ਼ 'ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਲਿਆਵੇਗੀ। ਇਸ ਦੇ ਨਾਲ ਹੀ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅਫ਼ਗਾਨ ਲੋਕਾਂ ਦੀ ਮਨੁੱਖੀ ਤੇ ਵਿਕਾਸ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕਰੇਗੀ।

ਵਿਦੇਸ਼ੀ ਦਫ਼ਤਰ ਦੇ ਬੁਲਾਰੇ ਅਸੀਮ ਇਫ਼ਤੀਖਾਰ ਅਹਿਮਦ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਨ 'ਚ ਉਭਰਦੀ ਸਥਿਤੀ 'ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ, ਜਿਸ 'ਚ ਅਫ਼ਗਾਨਿਸਤਾਨ ਦੀ ਵਰਤਮਾਨ ਜ਼ਰੂਰਤਾਂ ਤੇ ਪ੍ਰਸ਼ਾਸਨਿਕ ਢਾਂਚੇ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਆਸੀ ਢਾਂਚੇ ਦਾ ਗਠਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਨਵਾਂ ਸਿਆਸੀ ਪ੍ਰਸ਼ਾਸਨ ਅਫ਼ਗਾਨਿਸਤਾਨ 'ਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਲਈ ਤਾਲਮੇਲ ਭਰਪੂਰ ਕੋਸ਼ਿਸ਼ਾਂ ਯਕੀਨੀ ਕਰੇਗਾ ਤੇ ਨਾਲ ਹੀ ਅਫ਼ਗਾਨ ਲੋਕਾਂ ਦੀ ਮਨੁੱਖੀ ਤੇ ਵਿਕਾਸ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕਰੇਗਾ।

ਅਹਿਮਦ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸ਼ਾਂਤੀ 'ਚ ਪਾਕਿਸਤਾਨ ਦਾ ਸਥਾਈ ਹਿੱਤ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਮਨੁੱਖੀ ਸੰਕਟ ਤੋਂ ਨਜਿੱਠਣ ਲਈ ਕੌਮਾਂਤਰੀ ਭਾਈਚਾਰਾ ਅਫ਼ਗਾਨ ਲੋਕਾਂ ਦੀ ਵਰਤਮਾਨ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਆਪਣੀ ਢੁਕਵੀਂ ਭੂਮਿਕਾ ਨਿਭਾਵੇਗਾ।


Tarsem Singh

Content Editor

Related News