ਲਾਹੌਰ ਵਿਖੇ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੀਆਂ ਖਸਤਾ ਹਾਲਤ ਦੀਆਂ ਤਸਵੀਰਾਂ ਵੇਖ ਵਲੂੰਧਰੇ ਜਾਣਗੇ ਹਿਰਦੇ

Thursday, Dec 22, 2022 - 11:31 AM (IST)

ਲਾਹੌਰ ਵਿਖੇ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੀਆਂ ਖਸਤਾ ਹਾਲਤ ਦੀਆਂ ਤਸਵੀਰਾਂ ਵੇਖ ਵਲੂੰਧਰੇ ਜਾਣਗੇ ਹਿਰਦੇ

ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਵਿਚ ਲਾਹੌਰ ਵਿਖੇ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੀ ਖਸਤਾ ਹਾਲਤ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੇ ਸਿੱਖ ਭਾਈਚਾਰੇ ਦੇ ਦਿਲ ਵਲੂੰਧਰ ਦਿੱਤੇ ਹਨ। ਗੁਰਦੁਆਰਾ ਰੋੜੀ ਸਾਹਿਬ, ਪਿੰਡ ਜਾਹਮਣ, ਪੀ.ਐਸ. ਬਰਕੀ, ਜ਼ਿਲ੍ਹਾ ਲਾਹੌਰ (ਇੰਡੋ-ਪਾਕਿ ਸਰਹੱਦ ਤੋਂ ਲਗਭਗ 2-3 ਕਿਲੋਮੀਟਰ ਦੂਰ ਉਲਾਜ ਡੱਲ, ਜ਼ਿਲ੍ਹਾ ਤਰਨਤਾਰਨ) ਵਿਚ ਹੈ, ਸਬੰਧੀ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਸਮੇਂ ਖਸਤਾ ਹਾਲਤ ਵਿੱਚ ਹੈ। 

PunjabKesari

PunjabKesari

ਇੱਥੇ ਦੱਸ ਦਈਏ ਕਿ ਗੁਰਦੁਆਰਾ ਜੋ ਕਦੇ ਅਣਵੰਡੇ ਪੰਜਾਬ ਦੇ ਸਿੱਖ ਭਾਈਚਾਰੇ ਦਾ ਮਾਣ ਸੀ, ਨੂੰ ਭਾਈ ਵਧਾਵਾ ਸਿੰਘ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿਚ ਬਣਾਇਆ ਗਿਆ ਸੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਕਾਫ਼ੀ ਸਾਲ ਪਿੰਡ ਜਾਹਮਣ ਵਿੱਚ ਬਿਤਾਏ ਕਿਉਂਕਿ ਉਨ੍ਹਾਂ ਦੇ ਨਾਨਾ-ਨਾਨੀ ਨੇੜਲੇ ਪਿੰਡ ਡੇਰਾ ਚਾਹਲ ਵਿੱਚ ਰਹਿੰਦੇ ਸਨ।ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਜਗ੍ਹਾ ਵੀ ਚੰਗੀ ਹਾਲਤ ਵਿਚ ਨਹੀਂ ਹੈ, ਇਸ ਨੂੰ ਲੋਕਾਂ/ਖਜ਼ਾਨਾ ਖੋਜੀਆਂ ਨੇ ਕਥਿਤ ਲੁਕਵੇਂ ਖਜ਼ਾਨੇ ਦੀ ਖੋਜ ਵਿੱਚ ਖੋਦਾਈ ਕਰਕੇ ਤਬਾਹ ਕਰ ਦਿੱਤਾ ਗਿਆ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਆਯੋਜਿਤ

ਪਿੰਡ ਵਾਸੀ ਇਹ ਦਾਅਵਾ ਕਰਦੇ ਸੁਣੇ ਜਾ ਸਕਦੇ ਹਨ ਕਿ ਵਕਫ਼ ਬੋਰਡ ਜਾਂ ਕੋਈ ਵੀ ਸਿੱਖ ਸੰਗਤ ਭਾਵੇਂ ਸਥਾਨਕ ਜਾਂ ਅੰਤਰਰਾਸ਼ਟਰੀ ਕਿਸੇ ਵੀ ਵਿਅਕਤੀ ਵੱਲੋਂ ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ ਜਾ ਰਹੇ ਹਨ, ਕਿਉਂਕਿ ਇਸ ਅਸਥਾਨ 'ਤੇ ਸਮਾਜ ਵਿਰੋਧੀ ਅਨਸਰਾਂ/ਨਸ਼ੇੜੀਆਂ/ਲੁਟੇਰਿਆਂ/ਡਕੈਤਾਂ ਦੀ ਆਮਦ ਰਹਿੰਦੀ ਹੈ। ਜਾਹਮਣ ਪਿੰਡ ਦੇ ਇੱਕ ਵਿਅਕਤੀ ਦਾ ਦਾਅਵਾ ਹੈ ਕਿ ਭਾਵੇਂ ਪਾਕਿ ਸਰਕਾਰੀ ਅਧਿਕਾਰੀ ਕਈ ਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ ਪਰ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਤੋਂ ਇਲਾਵਾ ਗੁਰਦੁਆਰਾ ਸਾਹਿਬ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਗਿਆ। ਵੀਲੋਗਰ ਨੇ ਦੱਸਿਆ ਕਿ ਗੁਰਦੁਆਰੇ ਕੋਲ 100 ਏਕੜ ਵਾਹੀਯੋਗ ਜ਼ਮੀਨ ਹੈ, ਜਿਸ 'ਤੇ ਹੁਣ ਪਿੰਡ ਵਾਸੀਆਂ ਨੇ ਕਬਜ਼ਾ ਕਰ ਲਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News