ਪਾਕਿ ’ਚ ਦਰਿੰਦਗੀ ਦੀਆਂ ਹੱਦਾਂ ਪਾਰ, ਕਬਰ ’ਚੋਂ ਲਾਸ਼ ਕੱਢ ਕੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
Friday, Aug 20, 2021 - 03:01 PM (IST)
ਸਿੰਧ: ਪਾਕਿਸਤਾਨ ਦੇ ਸਿੰਧੂ ਸੂਬੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਬੀਤੀ 14 ਅਗਸਤ ਨੂੰ ਜਦੋਂ ਪਾਕਿਸਤਾਨ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਉਦੋਂ ਸਿੰਧ ਸੂਬੇ ਦੇ ਥੱਟਾ ਜ਼ਿਲ੍ਹੇ ਦੇ ਪਿੰਡ ਅਸ਼ਰਫ ਚਾਂਡੀਓ ਵਿਚ ਦਫ਼ਨ ਕੀਤੀ ਗਈ ਇਕ 14 ਸਾਲਾ ਕੁੜੀ ਦੀ ਲਾਸ਼ ਨੂੰ ਦੋਸ਼ੀ ਨੇ ਕਬਰ ਵਿਚੋਂ ਬਾਹਰ ਕੱਢਿਆ ਅਤੇ ਉਸ ਦੇ ਬਾਅਦ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ: ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ
ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਬੁਖ਼ਾਰ ਕਾਰਨ ਇਕ ਦਿਨ ਪਹਿਲਾ ਹੀ ਮੌਤ ਹੋਈ ਸੀ। ਉਸ ਦੇ ਬਾਅਦ ਉਸ ਨੂੰ ਕਰੀਬੀ ਕਬਰਸਤਾਨ ਗੁਲਾਮੁੱਲਾਹ ਵਿਚ ਸਾਰੇ ਰੀਤੀ-ਰਿਵਾਜ਼ਾਂ ਨਾਲ ਦਫ਼ਨਾਇਆ ਗਿਆ ਸੀ। ਉਸੇ ਰਾਤ ਇਲਾਕੇ ਦੇ ਇਕ ਸ਼ਖ਼ਸ ਨੇ ਕੁੜੀ ਦੀ ਲਾਸ਼ ਕਬਰ ਵਿਚੋਂ ਬਾਹਰ ਕੱਢੀ ਅਤੇ ਝਾੜੀਆਂ ਵਿਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਜ਼ਬਰ-ਜ਼ਿਨਾਹ ਕਰਨ ਮਗਰੋਂ ਉਹ ਕੁੜੀ ਦੀ ਲਾਸ਼ ਨੂੰ ਝਾੜੀਆਂ ਵਿਚ ਹੀ ਛੱਡ ਕੇ ਫ਼ਰਾਰ ਹੋ ਗਿਆ। ਇਸ ਸ਼ਖ਼ਸ ਦਾ ਨਾਮ ਰਫੀਕ ਚਾਂਡੀਓ ਹੈ ਜੋ ਉਸ ਇਲਾਕੇ ਦਾ ਗੁੰਡਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਦੇ ਡਰੋਂ ਦੇਸ਼ ਛੱਡ ਕੇ ਭੱਜੇ ਅਸ਼ਰਫ ਗਨੀ ਨੇ ਅਫਗਾਨਿਸਤਾਨ ਪਰਤਣ ਦੀ ਖਾਧੀ ਕਸਮ
ਸਵੇਰੇ ਕੁੱਝ ਬੱਚਿਆਂ ਦੀ ਨਜ਼ਰ ਪਈ ਕਿ ਕੁੜੀ ਦੀ ਕਬਰ ਉਕਰੀ ਹੋਈ ਹੈ ਅਤੇ ਉਸ ਵਿਚ ਲਾਸ਼ ਨਹੀਂ ਹੈ। ਬੱਚਿਆਂ ਨੇ ਤੁਰੰਤ ਇਸ ਗੱਲ ਦੀ ਜਾਣਕਾਰੀ ਕੁੜੀ ਦੇ ਪਿਤਾ ਨੂੰ ਦਿੱਤੀ, ਜਿਸ ਤੋਂ ਬਾਅਦ ਪਿਤਾ ਅਤੇ ਪਿੰਡ ਵਾਲੇ ਮੌਕੇ ’ਤੇ ਪੁੱਜੇ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਪੁਲਸ ਵੀ ਆਈ ਅਤੇ ਲਾਸ਼ ਨੂੰ ਲੱਭਣ ਦਾ ਕੰਮ ਸ਼ੁਰੂ ਹੋਇਆ। ਕੁੱਝ ਹੀ ਦੇਰ ਵਿਚ ਝਾੜੀਆਂ ਵਿਚੋਂ ਕੁੜੀ ਦੀ ਲਾਸ਼ ਮਿਲੀ। ਪੁਲਸ ਨੇ ਦੇਖਿਆ ਕੁੜੀ ਦੇ ਸਰੀਰ ਤੋਂ ਕਫ਼ਨ ਗਾਇਬ ਸੀ ਅਤੇ ਕੱਪੜੇ ਵੀ ਖ਼ਰਾਬ ਸਨ। ਇਹ ਸਭ ਦੇਖਣ ਦੇ ਬਾਅਦ ਪੁਲਸ ਨੇ ਤੁਰੰਤ ਲਾਸ਼ ਨੂੰ ਪਹਿਲਾਂ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਜਾਂਚ ਦੇ ਬਾਅਦ ਜ਼ਬਰ-ਜ਼ਿਨਾਹ ਦੀ ਪੁਸ਼ਟੀ ਕਰ ਦਿੱਤੀ। ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫ਼ੈਲ ਗਈ ਅਤੇ ਤਣਾਅ ਵੱਧ ਗਿਆ। ਉਥੇ ਹੀ ਖ਼ਬਰਾਂ ਆ ਰਹੀਆਂ ਹਨ ਕਿ ਪੁਲਸ ਮੁਕਾਬਲੇ ਵਿਚ ਦੋਸ਼ੀ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ: UAE ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।