ਪਾਕਿ 'ਚ ਬਲਾਤਕਾਰ ਪੀੜਤਾਂ ਤੋਂ ਇਲਾਜ ਲਈ ਲਏ ਜਾਣਗੇ 25 ਹਜ਼ਾਰ ਰੁਪਏ
Friday, Feb 19, 2021 - 06:04 PM (IST)
ਇਸਲਾਮਾਬਾਦ (ਬਿਊਰੋ): ਇਮਰਾਨ ਖਾਨ ਸਰਕਾਰ ਦੇਸ਼ ਦਾ ਖਜ਼ਾਨਾ ਭਰਨ ਲਈ ਹੁਣ ਬਲਾਤਕਾਰ ਪੀੜਤਾਂ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਵਿਚ ਹੈ। ਇਮਰਾਨ ਖਾਨ ਦੇ ਗ੍ਰਹਿ ਪ੍ਰਦੇਸ਼ ਖੈਬਰ ਪਖਤੂਨਖਵਾ ਵਿਚ ਸਥਿਤ ਖੈਬਰ ਮੈਡੀਕਲ ਕਾਲਜ ਯੂਨੀਵਰਸਿਟੀ ਵਧੀਕੀਆਂ ਦਾ ਸ਼ਿਕਾਰ ਹੋਈਆਂ ਬੀਬੀਆਂ ਤੋਂ ਪੈਸੇ ਵਸੂਲਣ ਦੀ ਤਿਆਰੀ ਕਰ ਰਹੀ ਹੈ। ਮੈਡੀਕਲ ਕਾਲਜ ਦੇ ਫੋਰੇੈਂਸਿਕ ਵਿਭਾਗ ਨੇ ਬਲਾਤਕਾਰ ਪੀੜਤਾਂ ਦੇ ਇਲਾਜ ਲਈ 25000 ਰੁਪਏ ਅਤੇ ਪੋਸਟਮਾਰਟਮ ਲਈ 5000 ਰੁਪਏ ਦੀ ਫੀਸ ਤੈਅ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਲਈਆਂ ਜਾਣਗੀਆਂ 17 ਤਰ੍ਹਾਂ ਦੀਆਂ ਨਵੀਆਂ ਫੀਸਾਂ
ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਫ਼ੈਸਲਾ 14 ਫਰਵਰੀ ਨੂੰ ਆਯੋਜਿਤ ਮੈਡੀਕਲ ਕਾਲਜ ਦੀ ਪ੍ਰਬੰਧਨ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਹੈ। ਖੈਬਰ ਮੈਡੀਕਲ ਕਾਲਜ ਯੂਨੀਵਰਸਿਟੀ ਵਿਚ ਵਿੱਤੀ ਕਮੀ ਦਾ ਹਵਾਲਾ ਦਿੰਦੇ ਹੋਏ ਕਮੇਟੀ ਨੇ 17 ਤਰ੍ਹਾਂ ਦੇ ਨਵੇਂ ਚਾਰਜ ਲਗਾਉਣ ਦਾ ਐਲਾਨ ਵੀ ਕੀਤਾ ਹੈ। ਜ਼ਾਹਰ ਹੈ ਕਿ ਇੰਨੀ ਜ਼ਿਆਦਾ ਫੀਸ ਤੋਂ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੀ ਪਾਕਿਸਤਾਨ ਦੀ ਆਮ ਜਨਤਾ 'ਤੇ ਬੋਝ ਵਧੇਗਾ।
ਪਾਕਿਸਤਾਨ ਵਿਚ ਪੁਲਸ ਕੋਲ ਪਹਿਲਾਂ ਤੋਂ ਹੀ ਅਪਰਾਧ ਦੇ ਮਾਮਲਿਆਂ ਦੀ ਜਾਂਚ ਲਈ ਫੰਡ ਦੀ ਕਮੀ ਹੈ। ਉਹਨਾਂ ਨੂੰ ਬਹੁਤ ਮਾਮੂਲੀ ਬਜਟ ਦੇ ਅੰਦਰ ਜਾਂਚ ਵਿਚ ਆਏ ਖਰਚ ਨੂੰ ਪੂਰਾ ਕਰਨਾ ਪੈਂਦਾ ਹੈ। ਅਜਿਹੇ ਵਿਚ ਪੁਲਸ ਕਰਮੀ ਨਾ ਸਿਰਫ ਪੋਸਟਮਾਰਟਮ ਸਗੋਂ ਡੀ.ਐੱਨ.ਏ. ਟੈਸਟ ਅਤੇ ਬਲਾਤਕਾਰ ਪੀੜਤਾਂ ਦੇ ਮੈਡੀਕਲ ਚੈਕਅੱਪ ਲਈ ਜ਼ਿਆਦਾ ਭੁਗਤਾਨ ਕਰਨ ਦਾ ਦਬਾਅ ਬਣਾਏਗੀ।
ਲਾਸ਼ ਰੱਖਣ ਲਈ ਵੀ ਲੱਗੇਗੀ ਫੀਸ
ਮੈਡੀਕਲ ਕਾਲਜ ਦੀ ਪ੍ਰਸਤਾਵਿਤ ਯੋਜਨਾ ਵਿਚ ਕੋਲਡ ਸਟੋਰੇਜ ਵਾਲੀ ਮੋਰਚਰੀ ਵਿਚ ਲਾਸ਼ਾਂ ਰੱਖਣ ਲਈ 24 ਘੰਟੇ ਲਈ 1500 ਰੁਪਏ ਫੀਸ ਭੁਗਤਾਨ ਕਰਨ ਦਾ ਵੀ ਜ਼ਿਕਰ ਹੈ। ਇਸ ਦੇ ਇਲਾਵਾ ਡੀ.ਐੱਨ.ਏ. ਟੈਸਟ ਲਈ 18000 ਰੁਪਏ ਚਾਰਜ ਕੀਤਾ ਜਾਵੇਗਾ। ਕਾਲਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਮਾਮਲਾ ਪੇਸ਼ਾਵਰ ਦਾ ਹੋਵੇਗਾ ਤਾਂ ਪੋਸਟਮਾਰਟਮ ਲਈ 5000 ਰੁਪਏ ਫੀਸ ਹੋਵੇਗੀ ਉੱਥੇ ਬਾਹਰੀ ਜ਼ਿਲ੍ਹਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ 25000 ਰੁਪਏ ਫੀਸ ਲਈ ਜਾਵੇਗੀ। ਇਸ ਦੇ ਇਲਾਵਾ ਪਿਤਾ ਦੀ ਜਾਂਚ ਕਰਨ ਲਈ 20000 ਰੁਪਏ ਦੇਣੇ ਪੈਣਗੇ।